ਜ਼ੀਰਾ 24 ਜੁਲਾਈ ( ਅੰਗਰੇਜ਼ ਬਰਾੜ ) – ਇੰਡਿਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਆਪਣੇ ਲੋਕ ਭਲਾਈ ਅਤੇ ਕਲਾ-ਸੰਸਕ੍ਰਿਤੀ ਪ੍ਰੋਗਰਾਮਾਂ ਨੂੰ ਅੱਗੇ ਵਧਾਉਂਦਿਆਂ ਜਿਲ੍ਹਾ ਲੁਧਿਆਣਾ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ। ਇਹ ਵਿਸਥਾਰ ਸੰਸਥਾ ਦੇ ਸਰਪ੍ਰਸਤ ਹਰਦੀਪ ਸਿੰਘ ਕਿੰਗਰਾ (ਆਈ ਐਫ ਐਸ ਸੇਵਾ ਮੁਕਤ) ਦੀ ਸਰਪ੍ਰਸਤੀ ਅਤੇ ਸੰਸਥਾ ਦੇ ਬਾਨੀ ਡਾਇਰੈਕਟਰ ਪ੍ਰੋਫੈਸਰ ਭੋਲਾ ਯਮਲਾ ਦੀ ਦਿਸ਼ਾ-ਨਿਰਦੇਸ਼ਾਂ ਹੇਠ ਕੀਤਾ ਗਿਆ।
ਨਵੀਂ ਟੀਮ ਵਿੱਚ ਨੈਸ਼ਨਲ ਐਵਾਰਡੀ ਉਘੇ ਸ਼ਾਇਰ ਤੇ ਸਾਹਿਤਕਾਰ ਡਾ ਗੁਰਚਰਨ ਕੌਰ ਕੋਚਰ ਨੂੰ ਮੈਂਬਰ ਰਾਜ ਸਲਾਹਕਾਰ ਬੋਰਡ, ਪ੍ਰਸਿੱਧ ਗ਼ਜ਼ਲਕਾਰ ਡਾ ਟਿੱਕਾ, ਜੇ ਐਸ ਸਿੱਧੂ ਨੂੰ ਜਿਲ੍ਹਾ ਪ੍ਰਧਾਨ, ਪੰਜਾਬੀ ਮਿਸਟ੍ਰੈਸ ਤੇ ਸਾਹਿਤਕਾਰ ਜਸਵੀਰ ਕੌਰ ਜੱਸੀ ਨੂੰ ਉਪ-ਪ੍ਰਧਾਨ ਅਤੇ ਕਲਾ ਤੇ ਸੰਸਕ੍ਰਿਤੀ ਦੇ ਮਸ਼ਹੂਰ ਸੇਵਕ ਸਿੰਘ ਸੰਧੇ ਅਤੇ ਸੁਖਬੀਰ ਸਿੰਘ ਨੂੰ ਕਲਾ ਤੇ ਕਲਚਰ ਸੈੱਲ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਪ੍ਰੋ ਭੋਲਾ ਯਮਲਾ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਚਾਰ ਮੁੱਖ ਸ਼ਖ਼ਸੀਅਤਾਂ ਪਹਿਲਾਂ ਤੋਂ ਹੀ ਸਾਹਿਤ, ਕਲਾ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਇਹ ਆਪਣੀ ਕਲਮ ਅਤੇ ਕਲਾ ਰਾਹੀਂ ਸਮਾਜ ਵਿੱਚ ਚਾਨਣ ਫੈਲਾ ਰਹੇ ਹਨ, ਉਸੇ ਤਰ੍ਹਾਂ ਨਵੀਂ ਟੀਮ ਦੇ ਸਹਿਯੋਗ ਨਾਲ ਸਾਹਿਤ, ਕਲਾ ਤੇ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਤੀਬਰਤਾ ਨਾਲ ਅਗੇ ਵਧਾਇਆ ਜਾਵੇਗਾ।
ਨਵੀਂ ਜ਼ਿਲਾ ਟੀਮ ਵਿੱਚ ਜੁਆਇੰਟ ਸਕੱਤਰ ਸ਼ਵਿੰਦਰ ਕੌਰ, ਜਨਰਲ ਸਕੱਤਰ ਸ਼੍ਰੀਮਤੀ ਕੰਵਲਜੀਤ ਕੌਰ, ਪ੍ਰੈਸ ਸਕੱਤਰ ਗੁਰਜੀਤ ਸਿੰਘ, ਜਿਲ੍ਹਾ ਕਨਵੀਨਰ ਡਾ ਜਸਵੀਰ ਸਿੰਘ ਗਰੇਵਾਲ ਅਤੇ ਜਸਪ੍ਰੀਤ ਸਿੰਘ,ਜਿਲ੍ਹਾ ਸਲਾਹਕਾਰ ਸਤਵਿੰਦਰ ਸਿੰਘ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ ਹੈ। ਇਸ ਦੌਰਾਨ ਸਾਹਿਤ ਅਤੇ ਭਾਸ਼ਾ ਸੈੱਲ ਦੇ ਕੌਮੀ ਕਨਵੀਨਰ ਇਕਬਾਲ ਸਿੰਘ ਸਹੋਤਾ, ਸੂਬਾ ਪ੍ਰਧਾਨ ਮਦਨ ਜਲੰਧਰੀ ਅਤੇ ਕਨਵੀਨਰ ਡਾ ਸੋਨਦੀਪ ਮੌਂਗਾ ਹੋਰਾਂ ਨੇ ਟੀਮ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਚੰਗੇਰੇ ਕੰਮਾਂ ਲਈ ਕਾਮਨਾ ਕੀਤੀ ਹੈ ਇਹ ਟੀਮ ਲੋਕ ਹਿੱਤ ਵਿੱਚ ਨਵੀਆਂ ਉਚਾਈਆਂ ਛੂਹੇਗੀ ਅਤੇ ਨਵੀਂ ਜਿਲ੍ਹਾ ਟੀਮ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਿਆਂ ਸਾਹਿਤ, ਕਲਾ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਸਮਾਜ ਨੂੰ ਚਾਨਣ ਦੇਣ ਵਿੱਚ ਵਿਸ਼ੇਸ ਯੋਗਦਾਨ ਪਾਵੇਗੀ।
ਚੁਣੇ ਗਏ ਕੁਝ ਅਹੁਦੇਦਾਰਾਂ ਦੀਆਂ ਫੋਟੋਆਂ
( ਫੋਟੋ : ਅੰਗਰੇਜ਼ ਬਰਾੜ )