ਹੁਸ਼ਿਆਰਪੁਰ, 11 ਅਪ੍ਰੈਲ: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਈਦ-ਉਲ-ਫਿਤਰ ਮੌਕੇ ਸੂਬਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸ਼ੁਭ ਦਿਨ ਸਾਰਿਆਂ ਲਈ ਸ਼ਾਂਤੀ, ਖੁਸ਼ਹਾਲੀ ਅਤੇ ਖੁਸ਼ੀਆਂ ਲੈ ਕੇ ਆਵੇ ਅਤੇ ਸਮਾਜ ਵਿਚ ਇਕਜੁੱਟਤਾ, ਭਾਈਚਾਰਕ ਸਾਂਝ ਅਤੇ ਮਨੁੱਖੀ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਸਾਰ ਹੋਵੇ। ਉਨ੍ਹਾਂ ਕਿਹਾ ਕਿ ਸਾਡੇ ਤਿਉਹਾਰ ਸਾਨੂੰ ਆਪਸੀ ਪ੍ਰੇਮ ਅਤੇ ਭਾਈਚਾਰੇ ਲਈ ਪ੍ਰੇਰਿਤ ਕਰਦੇ ਹਨ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪ੍ਰਮਾਤਮਾ ਦੇ ਪ੍ਰੇਮ ਅਤੇ ਸਦਭਾਵ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿਚ ਅਪਨਾਈਏ। ਉਹ ਅੱਜ ਪਿੰਡ ਬਜਵਾੜਾ ਅਤੇ ਮੁਹੱਲਾ ਕਮਾਲਪੁਰ ਦੀ ਜਾਮਾ ਮਸਜਿਦ ਵਿਚ ਮੁਸਲਿਮ ਤੇ ਗੁੱਜਰ ਭਾਈਚਾਰੇ ਦੇ ਲੋਕਾਂ ਨੂੰ ਈਦ-ਉਲ-ਫਿਤਰ ਦੀ ਮੁਬਾਰਕਬਾਦ ਦੇਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਤਿਉਹਰ ਸਾਨੂੰ ਦੂਜਿਆਂ ਦੀ ਮਦਦ ਕਰਨ ਦੀ ਪ੍ਰੇਰਣਾ ਦਿੰਦਾ ਹੈ।
ਕੈਬਨਿਟ ਮੰਤਰੀ ਨੇ ਦੁਆ ਕਰਦੇ ਹੋਏ ਕਿਹਾ ਕਿ ਮਾਨਵਤਾ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਧਰਮ ਸਾਨੂੰ ਮਾਨਵਤਾ ਦਾ ਹੀ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਰੇ ਧਰਮਾਂ ਤੇ ਵਰਗਾਂ ਲਈ ਬਿਨਾਂ ਭੇਦਭਾਵ ਦੇ ਕੰਮ ਕਰ ਰਹੀ ਹੈ ਅਤੇ ਸਾਰਿਆਂ ਦਾ ਇਕ ਸਾਰ ਆਦਰ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਅਫਵਾਹਾਂ ’ਤੇ ਧਿਆਨ ਨਾ ਦਿੰਦੇ ਹੋਏ ਆਪਸੀ ਪ੍ਰੇਮ ਅਤੇ ਭਾਈਚਾਰਾ ਬਣਾਏ ਰੱਖੀਏ, ਤਾਂ ਜੋ ਸਾਡਾ ਸੂਬਾ ਹੋਰ ਵੱਧ ਤਰੱਕੀ ਕਰੇ।
ਇਸ ਮੌਕੇ ਜਾਮਾ ਮਸਜਿਦ ਹੁਸ਼ਿਆਰਪੁਰ ਦੇ ਇਮਾਮ ਮੋਲਵੀ ਸ਼ਮੀਮ ਅਹਿਮਦ, ਮੁਸਲਿਮ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਦਾਨਿਸ਼ ਕੁਰੈਸ਼ੀ, ਸੈਫ ਕੁਰੈਸ਼ੀ, ਪ੍ਰਧਾਨ ਠੇਕੇਦਾਰ ਮੁਹੰਮਦ ਰਿਆਜ਼ ਅੰਸਾਰੀ, ਅਕਰਮ ਹੁਸੈਨ ਸੈਲੂਨ ਵਾਲੇ, ਮੁਹੰਮਦ ਆਰਿਫ (ਅਮਨਿਟੀ ਸੈਲੂਨ), ਮੁਹੰਮਦ ਅਸ਼ਰਫ਼ ਕੁਰੈਸ਼ੀ, ਵਸੀਮ ਅਹਿਮਦ, ਉਸਾਮਾ ਅਹਿਮਦ, ਗੁੱਜਰ ਭਾਈਚਾਰੇ ਦੇ ਪ੍ਰਧਾਨ ਹਾਜੀ ਸ਼ੇਰ ਅਲੀ, ਸ਼ਰੀਫ਼ ਮੁਹੰਮਦ, ਅਹਿਮਦ ਅਲੀ ਖਾਨ, ਨੁਸ਼ਾਦ, ਸਾਹਿਲ, ਤਬਰੇਜ਼ ਅਲੀ, ਮੁੰਨਾ ਬਾਈ, ਹਾਫਿਜ ਸੈਨਫ ਅਲੀ, ਤਾਜ ਮੁਹੰਮਦ, ਇਖਲਾਕ ਅਲੀ,
ਮਹਿਬੂਬ ਅਲੀ, ਮਦਨ ਲਾਲ, ਕੁਨਾਲ, ਅਮਰਜੀਤ ਸ਼ਰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।