-ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਜਵਾਹਰ ਨਵੋਦਿਆ ਵਿਦਿਆਲਿਆਂ ਦੇ ਖਿਡਾਰੀ ਦਿਖਾਉਣਗੇ ਜੌਹਰ
ਹੁਸ਼ਿਆਰਪੁਰ, 29 ਜੁਲਾਈ : ਨਵੋਦਿਆ ਵਿਦਿਆਲਿਆ ਸਮਿਤੀ ਚੰਡੀਗੜ੍ਹ ਰੀਜਨ ਦੀ ਰਹਿਨੁਮਾਈ ਹੇਠ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਜਵਾਹਰ ਨਵੋਦਿਆ ਵਿਦਿਆਲਿਆਂ ਦੇ ਖਿਡਾਰੀਆਂ ਦੀ 32ਵੀਂ ਖੇਤਰੀ ਨਵੋਦਿਆ ਵਿਦਿਆਲਿਆ ਸਮਿਤੀ ਐਥਲੈਟਿਕਸ ਮੀਟ ਪੀ. ਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਚ ਅੱਜ ਸ਼ੁਰੂ ਹੋਈ। ਇਸ ਦਾ ਉਦਘਾਟਨ ਮੁੱਖ ਮਹਿਮਾਨ ਮ੍ਰਿਦੁਲਾ ਸ਼ਰਮਾ ਪ੍ਰਿੰਸੀਪਲ ਸ ਸ ਸ ਸ ਫਲਾਹੀ ਨੇ ਕੀਤਾ। ਪ੍ਰਿੰਸੀਪਲ ਰੰਜੂ ਦੁੱਗਲ ਨੇ ਆਏ ਹੋਏ ਖਿਡਾਰੀਆਂ ਅਤੇ ਮਹਿਮਾਨਾਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕਰਕੇ ਜੀ ਆਇਆਂ ਕਿਹਾ ਅਤੇ ਇਸ ਮੀਟ ਨੂੰ ਕਾਮਯਾਬ ਕਰਨ ਲਈ ਸਾਰੇ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ।
ਇਸ ਮੌਕੇ ਸੁਰਜੀਤ ਲਾਲ ਸਰਪੰਚ ਗ੍ਰਾਮ ਪੰਚਾਇਤ ਫਲਾਹੀ, ਸੰਜੀਵ ਕੁਮਾਰ, ਜਸਵਿੰਦਰ ਸਿੰਘ ਥਿਆੜਾ, ਰਜਨੀ ਪਠਾਣੀਆ, ਪ੍ਰਿਅੰਕਾ, ਚੰਚਲ ਸਿੰਘ, ਸੀਤਾ ਰਾਮ ਬਾਂਸਲ, ਰਕੇਸ਼ ਸੋਨੀ, ਗਣੇਸ਼ ਕੁਮਾਰ, ਸੰਦੀਪ ਸ਼ਰਮਾ ,ਉਮੇਸ਼ ਭਾਰਦਵਾਜ, ਭਾਰਤ ਜਸਰੋਟੀਆ, ਸੁਰਿੰਦਰ ਕੁਮਾਰ, ਰਜਿੰਦਰ ਸਿੰਘ ਗਿਆਨੀ, ਦਿਨੇਸ਼ ਸ਼ਰਮਾ, ਸੁਰਿੰਦਰ ਸਿੰਘ, ਗੀਤਿਕਾ ਸ਼ਰਮਾ, ਸੋਨਿਕਾ ਵਸ਼ਿਸ਼ਟ, ਸੁਸ਼ਮਾ ਭਾਟੀ, ਸੁਸ਼ਮਾ ਸੁਮਨ, ਸੰਤੋਸ਼
ਯਾਦਵ, ਮੁਹੰਮਦ ਯਕੀ, ਸ਼ਿਲਪਾ ਰਾਣੀ, ਦੀਪਿਕਾ ਸ਼ਰਮਾ, ਪ੍ਰੇਮ ਲਤਾ, ਹੇਮ ਰਾਜ, ਅਰੁਨਾ ਸ਼ਰਮਾ, ਧਰੁਵ ਚੌਹਾਨ, ਅੰਕੁਰ, ਮਨੂੰ ਅਤੇ ਖਿਡਾਰੀ ਸ਼ਾਮਿਲ ਸਨ।
ਪਹਿਲੇ ਦਿਨ 400 ਮੀਟਰ ਦੌੜ ਦੇ ਮੁਕਾਬਲਿਆਂ ਵਿਚ 14 ਸਾਲ ਵਰਗ ਵਿਚ ਮੁਹੰਮਦ ਅਰਸਾਲਨ ਜੰਮੂ-ਕਸ਼ਮੀਰ ਕਲੱਸਟਰ ਇਕ ਅਤੇ ਦੀਪਿਕਾ ਪੰਜਾਬ ਕਲੱਸਟਰ ਦੋ, 17 ਸਾਲ ਵਰਗ ਵਿਚ ਸੰਧਿਆ ਪੰਜਾਬ ਕਲੱਸਟਰ ਇਕ, ਸ਼ੇਖ ਇਜ਼ਹਾਰ ਜੰਮੂ ਕਸ਼ਮੀਰ ਕਲੱਸਟਰ ਇਕ,
19 ਸਾਲ ਵਰਗ ਵਿਚ ਅਰੁਨ ਪੰਜਾਬ ਕਲੱਸਟਰ ਦੋ ਅਤੇ ਸਿਮਰਨਜੀਤ ਕੌਰ ਪੰਜਾਬ ਕਲੱਸਟਰ ਇਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।