ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਫ਼ਾਇਦਾ ਲੈਣ ਲਈ 5 ਸਾਲ ਜਾਂ ਉਸ ਤੋਂ ਜ਼ਿਆਦਾ ਪੁਰਾਣੇ ਆਧਾਰ ਕਾਰਡ ਅਪਡੇਟ ਕਰਵਾਉਣੇ ਜਰੂਰੀ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਨੀਲ ਕੁਮਾਰ ਜਿਲ੍ਹਾ ਕੋਆਰਡੀਨੇਟਰ ਆਧਾਰ ਪ੍ਰੋਜੈਕਟ ਨੇ ਦੱਸਿਆ ਕਿ ਯੂਆਈਡੀ ਵੱਲੋਂ ਅਤੇ ਭਾਰਤ ਸਰਕਾਰ ਦੇ ਗ਼ਜ਼ਟਡ ਨੋਟੀਫਿਕੇਸ਼ਨ ਵਿੱਚ ਹਦਾਇਤ ਦਿਤੀ ਗਈ ਹੈ ਕਿ ਜਿਨ੍ਹਾਂ ਦੇ ਆਧਾਰ ਕਾਰਡ 5 ਸਾਲ ਜਾਂ ਉਸ ਤੋਂ ਜਾਇਦਾ ਪੁਰਾਣੇ ਹਨ ਅਤੇ ਜਦੋਂ ਕਿਸੇ ਨੇ ਆਧਾਰ ਕਾਰਡ ਨਵਾਂ ਬਣਵਾਇਆ ਸੀ ਉਸ ਸਮੇਂ ਕਿਸੇ ਦਸਤਾਵੇਜ ਦੀ ਕਮੀਂ ਰਹਿ ਗਈ ਹੋਵੇ ਉਹ ਦਸਤਾਵੇਜ ਵੀ ਅਪਡੇਟ ਕਰਵਾਉਣੇ ਜ਼ਰੂਰੀ ਹਨ। ਅਪਡੇਟ ਕਰਵਾਉਣ ਨਾਲ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰੀ ਸਕੀਮ ਦਾ ਲਾਭ ਲੈਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਵੇਗੀ।
ਸੁਨੀਲ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਦੀ ਰਹਿਨੁਮਾਈ ਹੇਠ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਵਿੱਚ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਆਧਾਰ ਅਪਡੇਟ ਕਰਵਾਉਣ ਲਈ ਆਧਾਰ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਪ੍ਰੇਸਾਨੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਕੂਲਾਂ ਦੇ 6 ਬਲਾਕ ਅਤੇ ਆਂਗਣਵਾੜੀ ਦੇ 5 ਬਲਾਕ ਵਿੱਚ ਕੁੱਲ ਮਿਲਾ ਕੇ 11 ਮਸ਼ੀਨਾਂ ਅਤੇ ਜਿਲ੍ਹੇ ਵਿਚ ਲਗਾਇਆਂ ਗਇਆ ਹਨ, ਤਾਂ ਜੋ ਆਧਾਰ ਕਾਰਡ ਦੀ ਸੇਵਾ ਲੋਕਾਂ ਦੇ ਘਰ ਤੱਕ ਪੁਹੁੰਚਾਈ ਜਾਵੇ।
ਉਨ੍ਹਾਂ ਦੱਸਿਆ ਕਿ ਸਹਾਇਕ ਸ਼ਿਵਾ ਸੈਣੀ ਸਮੇਤ 11 ਆਪਰੇਟਰ ਅਕਾਸ਼ਦੀਪ( ਨਰੋਟ ਜੈਮਲ ਸਿੰਘ ਬਲਾਕ), ਅਮਿਤ ਕੁਮਾਰ (ਪਠਾਨਕੋਟ -3 ਬਲਾਕ ), ਅਮਿਤ ਸ਼ਰਮਾ (ਨਰੋਟ ਜੈਮਲ ਸਿੰਘ ਬਲਾਕ ), ਅਮਿਤ ਸ਼ਰਮਾ ( ਧਾਰ -2 ਬਲਾਕ), ਦੀਪਕ ਕੁਮਾਰ ( ਸੁਜਾਨਪੁਰ ਬਲਾਕ), ਮੋਨਿਕਾ ( ਧਾਰ -2 ਬਲਾਕ ), ਨੇਹਾ ਸ਼ਰਮਾ (ਪਠਾਨਕੋਟ ਬਲਾਕ) , ਰਾਹੁਲ (ਪਠਾਨਕੋਟ -1 ਬਲਾਕ ) , ਰਾਜ ਕੁਮਾਰ ( ਧਾਰ ਬਲਾਕ ), ਅਭਿਨਾਸ਼ (ਪਠਾਨਕੋਟ -2 ਬਲਾਕ ) ਅਤੇ ਗਗਨਦੀਪ ( ਬਮਿਆਲ ਬਲਾਕ ) ਜਿਲ੍ਹੇ ਦੇ ਵੱਖ ਵੱਖ ਪਿੰਡ ਦੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਕੈੰਪ ਲਗਾ ਕੇ ਲੋਕਾਂ ਨੂੰ ਆਧਾਰ ਦੀ ਸੇਵਾ ਸਰਕਾਰੀ ਰੇਟਾਂ ਤੇ ਘਰ ਤਕ ਪਹੁੰਚਾ ਰਹੇ ਹਨ । ਉਨ੍ਹਾਂ ਨੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪ ਸਭ ਆਪਣੇ ਆਧਾਰ ਕਾਰਡ ਨੂੰ ਅਪਡੇਟ ਰੱਖਣ ਅਤੇ ਲੋੜੀਂਦੇ ਦਸਤਾਵੇਜ ਅਪਡੇਟ ਜਰੂਰ ਕਰਵਾਉਣ ਤਾਂ ਜੋ ਕੋਈ ਵੀ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਸਕੀਮ ਤੋਂ ਵਾਂਝਾ ਨਾ ਰਹਿ ਜਾਵੇ ।