ਜਲੰਧਰ, 28 ਮਾਰਚ (ਪੰਚਾਇਤ ਬਾਣੀ)- ਪਾਰਕਿਸੰਸ ਰੋਗ ਤੋਂ ਪਿਛਲੇ 5 ਸਾਲਾਂ ਤੋਂ ਪੀੜਤ 64 ਸਾਲਾ ਮਰੀਜ ਵਿਚ ਹੱਥਾਂ, ਬਾਹਾਂ, ਸਿਰ ਦਾ ਕੰਬਣਾ, ਬੋਲਣ ਵਿਚ ਦਿੱਕਤ, ਅੰਗਾਂ ਦਾ ਅਕੜਾਅ ਅਤੇ ਤਾਲਮੇਲ ਵਿਚ ਕਮਜੋਰੀ ਵਰਗੇ ਲੱਛਣ ਦਿਖਾਈ ਦੇ ਰਹੇ ਸਨ। ਦਵਾਈਆਂ ਦੇ ਬੇਅਸਰ ਹੋਣ ਕਾਰਨ ਉਸਦੀ ਸਮੱਸਿਆ ਹੋਰ ਵਧ ਗਈ ਸੀ, ਜਿਸ ਨਾਲ ਉਸ ਦੀ ਸਿਹਤ ਅਤੇ ਰੋਜਾਨਾ ਜੀਵਨ ‘ਤੇ ਗੰਭੀਰ ਪ੍ਰਭਾਵ ਪਿਆ ਸੀ। ਅਜਿਹੇ ‘ਚ ਡੀਪ ਬ੍ਰੇਨ ਸਿਟਮੁਲੇਸ਼ਨ ਤਕਨੀਕ ਨਾਲ ਉਸ ਦਾ ਇਲਾਜ ਸੰਭਵ ਹੋਇਆ। ਇਹ ਗੱਲ ਪ੍ਰਸਿੱਧ ਨਿਊਰੋਸਰਜਨ ਨਿਸ਼ਿਤ ਸਾਵਲ ਨੇ ਜਲੰਧਰ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਕਹੀ, ਜੋ ਕਿ ਉੱਤਰੀ ਭਾਰਤ ਦਾ ਇਕਲੌਤਾ ਫੋਰਟਿਸ ਹਸਪਤਾਲ ਮੋਹਾਲੀ ਵਿਚ ਪਾਰਕਿੰਸਨ ਰੋਗ/ਦਿਮਾਗ ਨਾਲ ਸਬੰਧਤ ਅਜਿਹੇ ਗੰਭੀਰ ਰੋਗੀਆਂ ਲਈ ਹਰ ਸਨੀਵਾਰ ਚਲਾਏ ਜਾ ਰਹੇ ‘ਮੂਵਮੈਂਟ ਡਿਸਆਰਡਰਜ ਕਲੀਨਿਕ’ ਸਬੰਧੀ ਜਾਣੂ ਕਰਵਾਉਣ ਲਈ ਸ਼ਹਿਰ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਨਿਊਰੋ ਸਰਜਰੀ ਵਿਭਾਗ ਦੇ ਡਾ. ਵਿਵੇਕ ਅਗਰਵਾਲ ਵੀ ਮੌਜੂਦ ਸਨ।
ਡਾ. ਨਿਸ਼ਿਤ ਸਾਵਲ ਨੇ ਦੱਸਿਆ ਕਿ ਜੇਕਰ ਮੂਵਮੈਂਟ ਡਿਸਆਰਡਰ ਵਾਲੇ ਵਿਅਕਤੀ ਦੇ ਸਰੀਰ ਦਾ ਕੋਈ ਹਿੱਸਾ ਆਮ ਨਾਲੋਂ ਜ਼ਿਆਦਾ ਹਿੱਲਦਾ, ਕੰਬਦਾ ਜਾਂ ਫੜਕਦਾ ਹੈ ਤਾਂ ਉਸ ਨੂੰ ਦਿਮਾਗ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਪਰੋਕਤ ਮਰੀਜ ਦੇ ਇਲਾਜ ਵਿੱਚ ਵਰਤੀ ਜਾਣ ਵਾਲੀ ਡੀਪ ਬਰੇਨ ਸਿਟਮੁਲੇਸ਼ਨ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇੱਕ ਇਲੈਕਟ੍ਰੋਡ (ਬਿਜਲੀ ਦੀ ਵਸਤੂ ਜੋ ਕਿ ਤਾਰ/ਸਵਿਚਰ ਵਰਗੀ ਦਿਖਾਈ ਦਿੰਦੀ ਹੈ) ਨੂੰ ਸਬੰਧਿਤ ਮਰੀਜ ਦੇ ਦਿਮਾਗ ਵਿੱਚ ਪਾ ਦਿੱਤਾ ਜਾਂਦਾ ਹੈ ਤਾਂ ਜੋ ਮਰੀਜ ਦੇ ਦਿਮਾਗ ਨੂੰ ਬਿਜਲਈ ਪ੍ਰਣਾਲੀ ਰਾਹੀਂ ਚਲਾਇਆ ਜਾ ਸਕੇ। ਜਿਸ ਨਾਲ ਉਸਦੇ ਦਿਮਾਗ ਵਿੱਚ ਪ੍ਰਭਾਵਿਤ ਸੈੱਲਾਂ ਅਤੇ ਕੈਮਿਕਲਸ ਦਾ ਡਾਕਟਰ ਦੁਆਰਾ ਰਿਮੋਟ ਤੋਂ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੰਗੀ ਦੇਖਭਾਲ ਤੋਂ ਬਾਅਦ ਉਕਤ ਮਰੀਜ ਦੀ ਸਿਹਤ ਵਿੱਚ ਸੁਧਾਰ ਹੋਇਆ ਅਤੇ ਲੱਛਣ ਘੱਟ ਹੋਣੇ ਸੁਰੂ ਹੋ ਗਏ। ਹੌਲੀ-ਹੌਲੀ ਉਸ ਦੀ ਜ਼ਿੰਦਗੀ ਪਟੜੀ ‘ਤੇ ਆ ਗਈ ਅਤੇ ਅੱਜ ਉਹ ਆਮ ਜ਼ਿੰਦਗੀ ਜੀਅ ਰਿਹਾ ਹੈ।
ਡਾ: ਨਿਸ਼ਿਤ ਸਾਵਲ ਨੇ ਕਿਹਾ ਕਿ ਡੀ.ਬੀ.ਐਸ. ਨੇ ਪਾਰਕਿੰਸਨ ਰੋਗ ਤੋਂ ਪੀੜਤ ਮਰੀਜਾਂ ਦੇ ਇਲਾਜ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਡੀਪ ਬ੍ਰੇਨ ਸਿਟਮੁਲੇਸ਼ਨ ਪਾਰਕਿੰਸੰਸ ਰੋਗ ਵਾਲੇ ਮਰੀਜਾਂ ਵਿੱਚ ਵੱਡੀਆਂ ਪੇਚੀਦਗੀਆਂ ਨੂੰ ਸੁਧਾਰਦੀ ਹੈ। ਹੱਥਾਂ, ਬਾਹਾਂ, ਸਿਰ ਦਾ ਕੰਬਣਾ ਅਤੇ ਤੁਰਨ ਵਿੱਚ ਮੁਸਕਲ ਵਰਗੇ ਲੱਛਣ ਸਰਜਰੀ ਤੋਂ ਬਾਅਦ ਘੱਟ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹਰਿਆਣਾ ਦਾ ਇੱਕ ਹੋਰ 65 ਸਾਲਾ ਵਿਅਕਤੀ ਪਿਛਲੇ ਅੱਠ ਸਾਲਾਂ ਤੋਂ ਪਾਰਕਿੰਸਨ ਰੋਗ ਤੋਂ ਪੀੜਤ ਸੀ। ਉਸਦੀ ਬਿਮਾਰੀ ਇੱਕ ਉੱਨਤ ਪੜਾਅ ਵਿੱਚ ਸੀ ਅਤੇ ਉਸਨੂੰ ਤੁਰਨ ਲਈ ਆਪਣੇ ਪੈਰ ਖਿੱਚਣੇ ਪੈਂਦਾ ਸੀ। ਮਰੀਜ ਦੀ ਡੀਬੀਐਸ ਸਰਜਰੀ ਹੋਈ ਜਿਸ ਤੋਂ ਬਾਅਦ ਉਸਦੀ ਸਿਹਤ ਵਿੱਚ ਸੁਧਾਰ ਹੋਇਆ ਅਤੇ ਪਾਰਕਿੰਸਨ ਰੋਗ ਨਾਲ ਸਬੰਧਤ ਲੱਛਣ ਘੱਟ ਗਏ।
ਉਨਾਂ ਦੱਸਿਆ ਕਿ ਮੂਵਮੈਂਟ ਡਿਸਆਰਡਰ ਕਲੀਨਿਕ ਹਰ ਸਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਫੋਰਟਿਸ ਹਸਪਤਾਲ, ਮੋਹਾਲੀ ਵਿਖੇ ਚਲਦੀ ਹੈ, ਜਿੱਥੇ ਉਨਾਂ ਤੋਂ ਇਲਾਵਾ ਨਿਉਰੋ ਮਾਡਯੂਲੇਸ਼ਨ ਟੀਮ ਵਿਚ ਸ਼ਾਮਲ ਐਡੀਸਨਲ ਡਾਇਰੈਕਟਰ ਨਿਊਰੋ ਮੋਡੂਲੇਸਨ ਡਾ. ਅਨੁਪਮ ਜਿੰਦਲ, ਨਿਊਰੋ ਇੰਟਰਵੈਂਸਨ ਅਤੇ ਇੰਟਰਵੈਂਸਨਲ ਰੇਡੀਓਲਾਜੀ ਕੰਸਲਟੈਂਟ ਡਾ. ਵਿਵੇਕ ਅਗਰਵਾਲ, ਨਿਊਰੋ ਰੇਡੀਓਲਾਜੀ ਕੰਸਲਟੈਂਟ ਡਾ. ਅਭਿਸੇਕ ਮਿਲ ਕੇ ਅਜਿਹੇ ਮਰੀਜਾਂ ਦੀ ਸਨਾਖਤ ਕਰਕੇ ਉਨ੍ਹਾਂ ਨੂੰ ਸਹੀ ਇਲਾਜ ਕਰਵਾਉਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਮਿਰਗੀ ਅਤੇ ਡਿਪਰੈਸਨ ਦੇ ਮਰੀਜਾਂ ਦਾ ਫੂਡ ਐਂਡ ਡਰੱਗ ਵਿਭਾਗ ਵੱਲੋਂ ਪ੍ਰਵਾਨਿਤ ਵੈਗਲ ਨਰਵ ਸਟੀਮੂਲੇਸਨ (ਵੀ.ਐਨ.ਐਸ.) ਨਾਲ ਇਲਾਜ ਕੀਤਾ ਜਾਂਦਾ ਹੈ।