ਪਠਾਨਕੋਟ: 17 ਜਨਵਰੀ 2023: ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿਖੇ ਰਹਿ ਰਹੇ ਸੈਨਿਕ ਪਰੀਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ-ਪਾਕਿ ਲੜਾਈ 1971 ਵਿੱਚ ਸ਼ਹੀਦ ਹੋਏ ਸੈਨਿਕ ਦੇ ਜਿਨ੍ਹਾ ਪਰੀਵਾਰਾਂ ਨੂੰ ਜਮੀਨ ਅਲਾਟ ਹੋਈ ਹੈ ਉਹ ਪਰੀਵਾਰ ਆਪਣੇ ਸ਼ਹੀਦ ਸੈਨਿਕ ਸਬੰਧੀ ਸੂਚਨਾ ਦਫਤਰ ਸੈਨਿਕ ਭਲਾਈ ਪ੍ਰਬੰਧਕ ਸ੍ਰੀ ਕੁਲਜੀਤ ਸਿੰਘ ਦੇ ਮੋਬਾਇਲ ਨੰ. 97798-18153 ਤੇ ਤੁਰੰਤ ਨੋਟ ਕਰਵਾਉਣ । ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ 1962, 1965 ਅਤੇ 1971 ਦੀਆਂ ਲੜਾਈਆਂ ਵਿੱਚ ਸ਼ਹੀਦ ਹੋਏ ਅਤੇ ਪੱਕਾ ਨਕਾਰਾ ਹੋਏ ਸੈਨਿਕ ਚਾਹੇ ਜਮੀਨ ਅਲਾਟ ਹੋਈ ਜਾਂ ਨਹੀਂ ਸਬੰਧੀ ਸੂਚਨਾ ਵੀ ਉੱਕਤ ਕਰਮਚਾਰੀ ਦੇ ਮੋਬਾਇਲ ਨੰਬਰ ਤੇ ਮਿਤੀ 23 ਜਨਵਰੀ 2023 ਤੱਕ ਹਰ ਹਾਲ ਵਿੱਚ ਨੋਟ ਕਰਵਾਉਣ।