ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ 26ਵੀਂ ਵਾਹਿਨੀ ਭਾਰਤੀ ਤਿੱਬਤ ਸੀਮਾ ਪੁਲਿਸ ਬਲ ਨੂੰ 13 ਮਾਰਚ ਤੋਂ 15 ਮਾਰਚ 2023 ਤੱਕ ਹੁਸ਼ਿਆਰਪੁਰ ਫੀਲਡ ਫਾਇਰਿੰਗ ਰੇਂਜ ਅਲਾਟ ਕੀਤੀ ਗਈ ਹੈ। ਇਸ ਸਮੇਂ ਦੌਰਾਨ 26ਵੀਂ ਵਾਹਿਨੀ ਭਾਰਤੀ ਤਿੱਬਤ ਸੀਮਾ ਪੁਲਿਸ ਬਲ ਵੱਲੋਂ ਜੰਗ ਸਮੇਂ ਹਾਲਾਤ ਦੇ ਦ੍ਰਿਸ਼ਟੀਕੋਣ ਤੋਂ ਸਾਰੀਆਂ ਗਤੀਵਿਧੀਆਂ ਦੀ ਸਿਖਲਾਈ ਅਤੇ ਅਭਿਆਸ ਕੀਤਾ ਜਾਵੇਗਾ। ਉਨ੍ਹਾਂ ਇਸ ਸਬੰਧੀ ਅਧਿਕਾਰੀਆਂ ਤੋਂ ਇਲਾਵਾ ਨਾਰਾ, ਡਾਡਾ, ਸ਼ੇਰਪੁਰ, ਸਨੇਰਨ ਅਤੇ ਢੋਰਪੁਰ ਦੇ ਸਰਪੰਚਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਪਿੰਡ ਵਾਸੀਆਂ ਨੂੰ ਇਸ ਸਬੰਧ ਵਿਚ ਸੂਚਿਤ ਕਰਨ ਕਿ ਉਕਤ ਮਿਤੀਆਂ ਵਿਚ ਉਹ ਹੁਸ਼ਿਆਰਪੁਰ ਫੀਲਡ ਰੇਂਜ ਵਿਚ ਨਾ ਜਾਣ।