ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਕੋਮਲ ਮਿੱਤਲ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੰਦੀਪ ਤਿਵਾੜੀ, ਸਹਾਇਕ ਕਮਿਸ਼ਨਰ ਨਗਰ ਨਿਗਮ, ਮੁਕਲ ਕੇਸਰ, ਸੁਪਰਡੈਂਟ ਅਤੇ ਨਗਰ ਨਿਗਮ ਦੀ ਤਹਿਬਜ਼ਾਰੀ ਟੀਮ ਵਲੋਂ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਜਿਵੇ ਕਿ ਘੰਟਾ ਘਰ ਤੋਂ ਕਮਾਲਪੁਰ ਚੌਂਕ ਅਤੇ ਬੱਸ ਸਟੈਂਡ ਨਾਲ ਲੱਗਦੇ ਸੰਡੇ ਬਜਾਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਵਲੋਂ ਰੇਹੜੀ ਫੜ੍ਹੀ ਵਾਲਿਆਂ ਨੂੰ ਕਿਹਾ ਗਿਆ ਕਿ ਬੇ-ਤਰਤੀਬ ਫੜੀਆਂ ਲਗਾਉਣ ਨਾਲ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਵੱਧ ਰਹੀ ਹੈ, ਇਸ ਲਈ ਉਹਨਾਂ ਨੂੰ ਆਪਣੀਆਂ ਰੇਹੜੀਆਂ/ਫੜ੍ਹੀਆਂ/ਮੰਜੀਆਂ ਨੂੰ ਸੜ੍ਹਕ ਤੋਂ ਹਟਾ ਕੇ ਲਗਾਏ ਜਾਣ ਦੀ ਅਪੀਲ ਕੀਤੀ ਗਈ।ਸੰਡੇ ਬਜ਼ਾਰ ਲਗਾਉਣ ਵਾਲਿਆਂ ਦਾ ਇੱਕ ਵਫਦ ਹਰੀਦੇਵ ਆਦੀਆ ਦੀ ਅਗਵਾਈ ਵਿਚ ਸਹਾਇਕ ਕਮਿਸ਼ਨਰ ਦੇ ਦਫਤਰ ਵਿਖੇ ਆ ਕੇ ਮਿਲਿਆ ਅਤੇ ਆਪਣਾ ਪੂਰਨ ਸਹਿਯੋਗ ਦੇਣ ਅਤੇ ਨਗਰ ਨਿਗਮ ਵਲੋਂ ਨਿਰਧਾਰਿਤ ਫੀਸ ਅਦਾ ਕਰਨ ਦੀ ਸਹਿਮਤੀ ਪ੍ਰਗਟ ਕੀਤੀ। ਸਹਾਇਕ ਕਮਿਸ਼ਨਰ ਵਲੋਂ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆਂ ਨੂੰ ਨਜਿੱਠਣ ਲਈ ਹਰ ਸੰਭਵ ਉਪਰਾਲਾ ਕਰਨ ਦਾ ਭਰੋਸਾ ਦਿੱਤਾ ਗਿਆ।