ਫਗਵਾੜਾ – ਮਈ (ਸ਼ਿਵ ਕੋੜਾ) ਸੈਣੀ ਇੰਡੀਅਨ ਸਕੂਲ ਆਫ ਸੈਲਫ ਡਿਫੈਂਸ ਕਲੱਬ ਦੇ ਮੁੱਖ ਕਰਾਟੇ ਕੋਚ ਨਰੇਸ਼ ਕੁਮਾਰ (ਤੀਜੀ ਡਿਗਰੀ ਬਲੈਕ ਬੈਲਟ) ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਅੱਜ ਫਰਾਂਸ ਲਈ ਰਵਾਨਾ ਹੋ ਗਏ ਹਨ। ਆਪਣੀ ਰਵਾਨਗੀ ਤੋਂ ਪਹਿਲਾਂ ਫਗਵਾੜਾ ਵਿੱਚ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਫਰਾਂਸ ਵਿੱਚ 6 ਅਤੇ 7 ਮਈ ਨੂੰ ਐਡੀਡਾਸ ਓਪਨ ਇੰਟਰਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਆਯੋਜਕਾਂ ਰਾਹੋਨੇ ਐਲਪੇਸ ਪ੍ਰਧਾਨ ਫਰਾਂਸ ਲੀਗ ਓਵਰੇਂਜ ਅਤੇ ਹੋਸਾਇਨੇ ਕੇਨੋਚੀ ਜਨਰਲ ਸਕੱਤਰ ਯੂਨੀਅਨ ਆਫ ਕਰਾਟੇ-ਡੂ ਫੈਡਰੇਸ਼ਨ ਨੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਸੱਦਾ ਪੱਤਰ ਭੇਜਿਆ ਹੈ। ਫਗਵਾੜਾ ਦੇ ਸਮੂਹ ਕਰਾਟੇ ਪ੍ਰੇਮੀਆਂ ਨੇ ਉਹਨਾਂ ਨੂੰ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਅਤੇ ਭਾਰਤ ਲਈ ਤਮਗਾ ਜਿੱਤਣ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਰਵਾਨਾ ਕੀਤਾ।
