ਆਤਮਾ ਕਿਸਾਨ ਹੱਟ ’ਤੇ ਮਿਆਰੀ ਖੇਤੀ ਉਤਾਪਦਾਂ ਦਾ ਉਪਭੋਗਤਾ ਵੱਧ ਤੋਂ ਵੱਧ ਲੈਣ ਫਾਇਦਾ: ਮੁੱਖ ਖੇਤੀਬਾੜੀ ਅਫ਼ਸਰ

Business Hoshiarpur Punjab

 ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਖੇਤੀ ਭਵਨ ਦੇ ਬਾਹਰ ਕਿਸਾਨਾਂ ਵਲੋਂ ਆਪਣੇ ਉਤਪਾਦ ਸਿੱਧੇ ਤੌਰ ’ਤੇ ਉਪਭੋਗਤਾਵਾਂ ਤੱਕ ਪਹੁੰਚਾਉਣ ਅਤੇ ਸਵੈ ਮੰਡੀਕਰਣ ਨੂੰ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਆਤਮਾ ਕਿਸਾਨ ਹੱਟ ਖੋਲੀ ਗਈ ਹੈ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਆਤਮਾ ਕਿਸਾਨ ਹੱਟ ਤੇ ਜ਼ਿਲ੍ਹੇ ਦੇ ਵੱਖ-ਵੱਖ  ਸਵੈ ਸਹਾਇਤਾ ਗਰੁੱਪ ਅਤੇ ਕਿਸਾਨਾਂ ਵਲੋਂ ਜੈਵਿਕ ਅਤੇ ਕੁਦਰਤੀ ਤੌਰ ’ਤੇ ਤਿਆਰ ਕੀਤੇ ਗਏ ਉਤਪਾਦ ਜਿਸ ਵਿੱਚ ਸ਼ਹਿਦ, ਆਚਾਰ, ਮੁਰੱਬੇ, ਚਟਨੀਆਂ, ਬੇਸਣ, ਹਲਦੀ, ਸਬਜ਼ੀਆਂ, ਦਾਲਾਂ ਆਦਿ ਵੇਚੇ ਜਾਂਦੇ ਹਨ। ਮੌਜੂਦਾ ਸਮੇਂ ਮਿਆਰੀ ਅਤੇ ਜ਼ਹਿਰ ਮੁਕਤ ਸਬਜ਼ੀਆਂ ਜਾਂ ਉਤਪਾਦਾਂ ਦੀ ਭਾਰੀ ਮੰਗ ਨੂੰ ਦੇਖਦਿਆਂ ਆਤਮਾ ਕਿਸਾਨ ਹੱਟ ਸ਼ਹਿਰ ਵਾਸੀਆਂ ਲਈ ਇੱਕ ਵਰਦਾਨ ਹੈ, ਜਿਸ ਤੋਂ ਗ੍ਰਾਹਕ ਸਿੱਧੇ ਲੋੜ ਅਨੁਸਾਰ ਕਿਸਾਨਾਂ ਵਲੋਂ ਤਿਆਰ ਕੀਤੇ ਉਤਪਾਦ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਆਪਣੇ ਉਤਪਾਦ ਦੀ ਪ੍ਰੋਸੈਸਿੰਗ ਕਰਕੇ ਸਵੈ ਮੰਡੀਕਰਨ ਦੀ ਰਾਹ ਅਪਣਾ ਕੇ ਵਧੇਰੇ ਮੁਨਾਫਾ ਕਮਾਉਣ ਦੀ ਅਪੀਲ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਆਤਮਾ ਕਿਸਾਨ ਹੱਟ ’ਤੇ ਉਪਲਬਧ ਉਤਪਾਦਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਬਾਰੇ ਕਿਹਾ।

Leave a Reply

Your email address will not be published. Required fields are marked *