ਹੁਸ਼ਿਆਰਪੁਰ, 21 ਨਵੰਬਰ (ਪੰਚਾਇਤ ਬਾਣੀ)- ਫਕੀਰ ਲਾਇਬਰੇਰੀ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਮਾਨਵਤਾ ਮੰਦਰ ਸੁਤੈਹਰੀ ਰੋਡ, ਹੁਸ਼ਿਆਰਪੁਰ ਵਿਖੇ ਪਰਮਦਿਆਲ ਪੰਡਿਤ ਫਕੀਰ ਚੰਦ ਮਹਾਰਾਜ ਦੇ ਜਨਮ ਦਿਵਸ ਮੌਕੇ ਐਨ.ਆਰ.ਆਈ. ਸ਼੍ਰੀ ਰਾਹੁਲ ਭਟਨਾਗਰ ਦੇ ਸਹਿਯੋਗ ਨਾਲ ਕਰੀਬ 500 ਵਿਦਿਆਰਥੀਆਂ ਨੂੰ ਮੁਫ਼ਤ ਸਵੈਟਰ ਵੰਡੇ।
ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਵਿਦਿਆਲਿਆ ਵਿਚ ਪਿਛਲੇ ਦਿਨੀਂ ਅੱਖਾਂ ਦਾ ਜਾਂਚ ਕੈਂਪ ਵੀ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਸਿਵਲ ਹਸਪਤਾਲ ਦੇ ਮਾਹਿਰ ਡਾਕਟਰ ਸੁਜੀਵ ਕੁਮਾਰ, ਮਨਦੀਪ ਕੌਰ, ਰਵਨੀਤ ਅਤੇ ਸੁਖਦੇਵ ਸਿੰਘ ਵਲੋਂ ਕਰੀਬ 350 ਵਿਦਿਆਰਥੀਆਂ ਤੇ ਸਕੂਲ ਸਟਾਫ਼ ਅਤੇ ਮਾਨਵਤਾ ਮੰਦਰ ਸਟਾਫ਼ ਦੀਆਂ ਅੱਖਾਂ ਦਾ ਮੁਫ਼ਤ ਚੈਕਅਪ ਕੀਤਾ ਗਿਆ। ਇਸ ਮੌਕੇ ਫਕੀਰ ਲਾਇਬ੍ਰੇਰੀ ਚੈਰੀਟੇਬਲ ਟਰੱਸਟ ਦੇ ਮਹਾ ਸਕੱਤਰ ਰਾਣਾ ਰਣਵੀਰ ਸਿੰਘ, ਟਰੱਸਟੀ ਵਿਜੇ ਡੋਗਰਾ, ਫਕੀਰ ਪ੍ਰਸਾਦ ਡੋਗਰਾ, ਵਿਦਿਆ ਸਾਗਰ, ਇੰਦਰਜੀਤ ਸਿੰਘ ਸ਼ਰਮਾ, ਸ਼ੀ੍ਰਮਤੀ ਵਿਭਾ ਸ਼ਰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।