ਖੇਡਾਂ ਵਤਨ ਪੰਜਾਬ ਦੀਆਂ-2023’-ਬਲਾਕ ਪੱਧਰੀ ਦੂਜੇ ਦਿਨ ਦੇ ਮੁਕਾਬਲਿਆਂ ’ਚ ਖਿਡਾਰੀਆਂ ਨੇ ਮੈਦਾਨ ’ਚ ਵਹਾਇਆ ਪਸੀਨਾ

Hoshiarpur Punjab

ਹੁਸ਼ਿਆਰਪੁਰ, 3 ਸਤੰਬਰ: ਪੰਜਾਬ ਸਰਕਾਰ ਦੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ-2023’ ਤਹਿਤ ਬਲਾਕ ਪੱਧਰੀ ਖੇਡਾਂ ਦਾ ਪਹਿਲਾ ਪੜਾਅ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੰਜ ਬਲਾਕਾਂ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 3 ਸਤੰਬਰ ਨੂੰ ਖੇਡ ਦੇ ਦੂਜੇ ਦਿਨ ਵੱਖ-ਵੱਖ ਖੇਡਾਂ ਵਿਚ ਟੀਮਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਾਕ ਗੜ੍ਹਸ਼ੰਕਰ ਵਿਚ ਅੰਡਰ-17 ਲੜਕਿਆਂ ਦੇ ਕਬੱਡੀ ਨੈਸ਼ਨਲ ਸਟਾਈਲ ਵਿਚ ਹੈਬੋਵਾਲ ਪਹਿਲੇ, ਜਦਕਿ ਪੰਡੋਰੀ ਦੂਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਅੰਡਰ-21 ਰੱਸਾਕੱਸੀ ਦੇ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਪੋਸੀ ਨੇ ਸੋਨੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਣੇਵਾਲ ਨੇ ਚਾਂਦੀ ਦਾ ਤਗਮਾ ਜਿੱਤਿਆ। ਲੜਕੀਆਂ ਦੇ ਖੋ-ਖੋ ਮੁਕਾਬਲੇ ਵਿਚ ਐਸ.ਬੀ.ਐਸ ਸਦਾਰਪੁਰ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ।


ਬਲਾਕ ਹੁਸ਼ਿਆਰਪੁਰ-2 ਵਿਚ ਅੰਡਰ-17 ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਵਿਚ ਜੀ.ਐਸ.ਐਸ. ਬੋਹਨ ਜੇਤੂ ਰਿਹਾ, ਜਦਕਿ ਜੀ.ਐਸ.ਐਸ ਨੰਗਲ ਸ਼ਹੀਦਾਂ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਫੁੱਟਬਾਲ ਦੇ ਮੁਕਾਬਲਿਆਂ ਵਿਚ ਬੋਹਣ ਅਤੇ ਆਕਸਫੋਰਡ ਸਕੂਲ ਵਿਚ ਸਖਤ ਮੁਕਾਬਲਾ ਹੋਇਆ ਅਤੇ ਬੋਹਣ ਜੇਤੂ ਰਿਹਾ। ਅੰਡਰ-21 ਫੁੱਟਬਾਲ ਵਿਚ ਬੋਹਣ ਅਤੇ ਸ਼ੇਰਗੜ੍ਹ ਦੇ ਮੁਕਾਬਲਿਆਂ ਵਿਚ ਵੀ ਬੋਹਣ ਨੇ ਪਹਿਲਾ ਸਥਾਨ ਹਾਸਲ ਕੀਤਾ। ਅਥਲੈਟਿਕਸ ਦੇ ਮੁਕਾਬਲੇ ਵੀ ਰੌਚਕ ਰਹੇ। ਇਨ੍ਹਾਂ ਮੁਕਾਬਲਿਆਂ ਵਿਚ ਅੰਡਰ-17 ਲੜਕਿਆਂ ਦੀ 400 ਮੀਟਰ ਦੌੜ ਵਿਚ ਅਭਿਸ਼ੇਕ ਪਹਿਲੇ, ਵੰਸ਼ ਦੂਜੇ ਅਤੇ ਮਨਪ੍ਰੀਤ ਤੀਜੇ ਸਥਾਨ ’ਤੇ ਰਿਹਾ। ਅੰਡਰ-55 ਤੋਂ 65 ਸਾਲ ਉਮਰ ਵਿਚ ਦੇ 400 ਮੀਟਰ ਮੁਕਾਬਲਿਆਂ ਵਿਚ ਗੁਰਮੀਤ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ। ਖੋ-ਖੋ ਅੰਡਰ-14 ਲੜਕੀਆਂ ਵਿਚ ਰਿਆਤ-ਬਾਹਰਾ ਨੇ ਪਹਿਲਾ ਅਤੇ ਬੋਹਣ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਦੇ ਖੋ-ਖੋ ਮੁਕਾਬਲਿਆਂ ਵਿਚ ਨਾਰੂ ਨੰਗਲ ਸਕੂਲ ਜੇਤੂ ਰਿਹਾ, ਜਦਕਿ ਬੋਹਣ ਸਕੂਲ ਰਨਅਪ ਰਿਹਾ। ਅੰਡਰ-19 ਵਿਚ ਖੜਕਾਂ ਸਕੂਲ ਨੇ ਸੋਨੇ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਖੋ-ਖੋ ਲੜਕਿਆਂ ਦੇ ਅੰਡਰ-14 ਮੁਕਾਬਲਿਆਂ ਵਿਚ ਬੋਹਣ ਸਕੂਲ, ਅੰਡਰ-17 ਵਿਚ ਨਾਰੂ ਨੰਗਲ ਸਕੂਲ ਅਤੇ ਅੰਡਰ-19 ਵਿਚ ਖੜਕਾਂ ਸਕੂਲ ਜੇਤੂ ਰਿਹਾ।

ਬਲਾਕ ਟਾਂਡਾ ਵਿਚ ਅਥਲੈਟਿਕਸ ਦੇ 60 ਮੀਟਰ ਦੇ ਅੰਡਰ-14 ਲੜਕਿਆਂ ਦੇ ਮੁਕਾਬਲੇ ਵਿਚ ਕਨਿਕਾਦੀਪ ਕੌਰ ਪਹਿਲੇ, ਮਾਨਵੀ ਦੂਜੇ ਅਤੇ ਸਨੇਹਾ ਕੁਮਾਰੀ ਤੀਜੇ ਸਥਾਨ ’ਤੇ ਰਹੀ। ਅਥਲੈਟਿਕਸ ਦੇ ਅੰਡਰ-17 ਲੜਕਿਆਂ ਦੀ 1500 ਮੀਟਰ ਦੌੜ ਵਿਚ ਆਲੋਕ ਕੁਮਾਰ ਪਹਿਲੇ, ਸ਼ਿਵਮ ਦੂਜੇ ਅਤੇ ਮਾਨਵ ਕੁਮਾਰ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਲੜਕੀਆਂ ਦੀ 1500 ਮੀਟਰ ਦੌੜ ਵਿਚ ਬਲਪ੍ਰੀਤ ਕੌਰ ਪਹਿਲੇ, ਤਾਨਿਆ ਦੂਜੇ ਅਤੇ ਡਿੰਪਲ ਕੁਮਾਰੀ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕਿਆਂ ਦੀ 1500 ਮੀਟਰ ਦੌੜ ਵਿਚ ਅਜੇ ਕੁਮਾਰ ਪਹਿਲੇ, ਮਨਪ੍ਰੀਤ ਸਿੰਘ ਦੂਜੇ ਅਤੇ ਹਰਦੀਪ ਸਿੰਘ ਤੀਜੇ ਸਥਾਨ ’ਤੇ ਰਿਹਾ। ਲੜਕਿਆਂ ਦੀ 100 ਮੀਟਰ ਦੌੜ ਵਿਚ ਅੰਡਰ-17 ਵਿਚ ਹਰਮਨਜੋਤ ਸਿੰਘ ਪਹਿਲੇ, ਅਸ਼ੋਕ ਕੁਮਾਰ ਦੂਜੇ ਅਤੇ ਸਿਮਰਨਜੀਤ ਸਿੰਘ ਤੀਜੇ ਸਥਾਨ ’ਤੇ ਰਿਹਾ, ਜਦਕਿ ਅੰਡਰ-17 ਲੜਕੀਆਂ ਦੇ ਮੁਕਾਬਲੇ ਵਿਚ ਪੂਨਮ ਪਹਿਲੇ, ਰੂਬੀ ਦੂਜੇ ਅਤੇ ਜਪਨੂਰਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-21 ਲੜਕਿਆਂ ਦੀ 100 ਮੀਟਰ ਦੌੜ ਵਿਚ ਗੁਰਅਮ੍ਰਿਤ ਪਹਿਲੇ, ਆਕਾਸ਼ਦੀਪ ਸਿੰਘ ਦੂਜੇ ਅਤੇ ਅਨੁਜ ਕੁਮਾਰ ਤੀਜੇ ਸਥਾਨ ’ਤੇ ਰਹੇ। ਲੜਕੀਆਂ ਦੇ ਮੁਕਾਬਲੇ ਵਿਚ ਕਿਰਨਦੀਪ ਕੌਰ ਪਹਿਲੇ, ਦੀਪਾਲੀ ਜੈਨ ਦੂਜੇ ਅਤੇ ਅੰਸ਼ਿਕਾ ਠਾਕੁਰ ਤੀਜੇ ਸਥਾਨ ’ਤੇ ਰਹੀ। ਵਾਲੀਬਾਲ ਅੰਡਰ-14 ਲੜਕਿਆਂ ਦੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋੜਾ ਬਘਿਆੜੀ ਪਹਿਲੇ, ਗੁਰੂ ਗੋਬਿੰਦ ਸਿੰਘ ਸਕੂਲ ਨੈਨੋਵਾਲ ਵੈਦ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਡੰਡੀਆਂ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਲੜਕੀਆਂ ਦੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋੜਾ ਬਘਿਆੜੀ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹੂਰਾ ਦੂਜੇ ਅਤੇ ਗੁਰੂ ਗੋਬਿੰਦ ਸਿੰਘ ਨੈਨੋਵਾਲ ਵੈਦ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਦੇ ਵਾਲੀਬਾਲ ਅੰਡਰ-21 ਮੁਕਾਬਲਿਆਂ ਵਿਚ ਬਸੀ ਜਲਾਲ ਪਹਿਲੇ, ਖਰਲਾਖ ਦੂਜੇ ਅਤੇ ਬੋਦਨ ਕੋਟਲੀ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਦੇ ਅੰਡਰ-14 ਰੱਸਾਕੱਸੀ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਦੇਹਰੀਵਾਲ ਪਹਿਲੇ, ਝਾਂਵਾ ਦੂਜੇ ਅਤੇ ਮਸੀਤਪਲ ਕੋਟ ਤੀਜੇ ਸਥਾਨ ’ਤੇ ਰਿਹਾ, ਜਦਕਿ ਅੰਡਰ-17 ਲੜਕਿਆਂ ਦੇ ਮੁਕਾਬਲੇ ਵਿਚ ਖੁੱਡਾ ਪਹਿਲੇ, ਮੁਰਾਦਪੁਰ ਨਰਿਆਲ ਦੂਜੇ ਅਤੇ ਜੋੜਾ ਬਘਿਆੜੀ ਤੀਜੇ ਸਥਾਨ ’ਤੇ ਰਿਹਾ।
ਬਲਾਕ ਤਲਵਾੜਾ ਵਿਚ ਅੰਡਰ-17 ਲੜਕਿਆਂ ਦੇ ਸ਼ਾਟਪੁੱਟ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ ਦਾ ਰੋਹਿਤ ਪਹਿਲੇ, ਵਿਕਾਸ ਦੂਜੇ ਅਤੇ ਨਵਦੀਪ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਲੜਕਿਆਂ ਦੀ 200 ਮੀਟਰ ਦੌਜ ਵਿਚ ਮਨਪ੍ਰੀਤ ਪਹਿਲੇ, ਅਦਿਤਿਆ ਦੂਜੇ ਅਤੇ ਰੋਹਿਤ ਕੁਮਾਰ ਤੀਜੇ ਸਥਾਨ ’ਤੇ ਰਿਹਾ। ਲੜਕਿਆਂ ਦੀ 100 ਮੀਟਰ ਦੌੜ ਵਿਚ ਆਕਾਸ਼ਦੀਪ ਪਹਿਲੇ, ਅਰਸ਼ ਕੁਮਾਰ ਦੂਜੇ ਅਤੇ ਅਮਨ ਕੁਮਾਰ ਤੀਜੇ ਸਥਾਨ ’ਤੇ ਰਿਹਾ। ਅੰਡਰ-21 ਲੜਕੀਆਂ ਦੀ 1500 ਮੀਟਰ ਦੌੜ ਵਿਚ ਅੰਜਲੀ ਪਹਿਲੇ, ਸਾਕਸ਼ੀ ਦੂਜੇ ਅਤੇ ਮਹਿਕ ਤੀਜੇ ਸਥਾਨ ’ਤੇ ਰਹੀ। ਅੰਡਰ-14 ਲੜਕਿਆਂ ਦੇ ਰੱਸਾਕੱਸੀ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਤਲਵਾੜਾ ਸੈਕਟਰ-2 ਪਹਿਲੇ, ਅੰਡਰ-17 ਵਿਚ ਸਰਕਾਰੀ ਸਕੂਲ ਤਲਵਾੜਾ-2 ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-21 ਤੋਂ 30 ਲੜਕਿਆਂ ਦੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਜੇਤੂ ਰਿਹਾ, ਜਦਕਿ ਲੜਕੀਆਂ ਦੇ ਅੰਡਰ-14 ਰੱਸਾਕੱਸੀ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਭੋਲ ਕਲੋਤਾ ਅਤੇ ਅੰਡਰ-17 ਵਿਚ ਭਵਨੌਰ ਕਲੱਬ ਪਹਿਲੇ ਸਥਾਨ ’ਤੇ ਰਿਹਾ।  

Leave a Reply

Your email address will not be published. Required fields are marked *