ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਦੇ ਸਮੇਂ ’ਚ ਤਬਦੀਲੀ : ਡਿਪਟੀ ਕਮਿਸ਼ਨਰ

Hoshiarpur Punjab

11 ਤੋਂ 20 ਜਨਵਰੀ ਤੱਕ ਸੇਵਾ ਕੇਂਦਰ ਸਵੇਰੇ 9:30 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲ੍ਹਣਗੇ
ਹੁਸ਼ਿਆਰਪੁਰ, 10 ਜਨਵਰੀ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਮੌਸਮ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸਰਦੀ ਦੇ ਮੌਸਮ ਤੇ ਧੁੰਦ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਦਾ ਸਮਾਂ 11 ਜਨਵਰੀ ਤੋਂ 20 ਜਨਵਰੀ ਤੱਕ ਸੱਤ ਦਿਨ ਸਵੇਰੇ ਸਾਢੇ 9 ਵਜੇ ਤੋਂ ਸ਼ਾਮ ਸਾਢੇ 4 ਵਜੇ ਤੱਕ ਕੀਤਾ ਗਿਆ ਹੈ। ਇਸ ਲਈ ਸੇਵਾ ਕੇਂਦਰਾਂ ਵਿਚ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਸਮੇਂ ਦਰਮਿਆਨ ਹੀ ਸੇਵਾ ਕੇਂਦਰਾਂ ਵਿਚ ਆਪਣੇ ਕੰਮ ਲਈ ਆਉਣ।

Leave a Reply

Your email address will not be published. Required fields are marked *