ਡਾ. ਜਸਵੰਤ ਰਾਏ ਦਾ ਰਾਜਪਾਲ ਪੰਜਾਬ ਵਲੋਂ ‘ਸੰਵਿਧਾਨ ਸਨਮਾਨ ਪੁਰਸਕਾਰ-2022’ ਨਾਲ ਸਨਮਾਨ

Hoshiarpur Punjab

ਹੁਸ਼ਿਆਰਪੁਰ, 10 ਜਨਵਰੀ: ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਚੱਲ ਰਹੀ ਡਾ. ਅੰਬੇਡਕਰ ਫਾਊਂਡੇਸ਼ਨ ਦੇ ਮੈਂਬਰਾਂ ਸੂਰਜ ਭਾਨ ਕਟਾਰੀਆ ਅਤੇ ਸ਼੍ਰੀ ਮਨਜੀਤ ਬਾਲੀ ਹੁਰਾਂ ਦੀ ਅਗਵਾਈ ਵਿੱਚ ਅਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਤੇ ‘ਸੰਵਿਧਾਨ ਸਨਮਾਨ ਸਮਾਰੋਹ’ ਚੰਡੀਗੜ੍ਹ ਦੇ 37  ਸੈਕਟਰ ਵਿਚਲੇ ਲਾਅ ਭਵਨ ਵਿੱਚ ਕਰਵਾਇਆ ਗਿਆ ਜਿਸ ਵਿੱਚ ਮੁਖ ਮਹਿਮਾਨ ਦੇ ਤੌਰ ’ਤੇ ਮਾਣਯੋਗ ਰਾਜਪਾਲ ਪੰਜਾਬ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਪਹੁੰਚੇ।ਆਪਣੇ ਸੰਬੋਧਨ ਵਿੱਚ ਸ਼੍ਰੀ ਬਨਵਾਰੀ ਲਾਲ ਪੁਰੋਹਿਤ  ਨੇ ਆਖਿਆ ਕਿ ਭਾਰਤ ਦਾ ਸੰਵਿਧਾਨ ਦੁਨੀਆਂ ਦਾ ਬੇਹਤਰੀਨ ਸੰਵਿਧਾਨ ਹੈ।ਇਹ ਸੰਵਿਧਾਨ ਦੀ ਹੀ ਬਦੌਲਤ ਹੈ ਕਿ ਅੱਜ ਦੇਸ਼ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰਾਜਪਾਲ ਦੇ ਆਹੁਦਿਆਂ ਤੇ ਸਧਾਰਨ ਪਰਿਵਰਾਂ ਦੇ ਲੋਕ ਬੈਠੇ ਹਨ।ਸਾਡੇ ਸੰਵਿਧਾਨ ਦੀ ਸ਼ਕਤੀ ਹੀ ਸਾਨੂੰ ਵਿਸ਼ਵ ਸ਼ਕਤੀ ਬਣਨ ਵੱਲ ਵਧਾ ਰਹੀ ਹੈ।

               ਉਨ੍ਹਾਂ ਨੇ ਇਸ ਮੌਕੇ ਭਾਸ਼ਾ ਵਿਭਾਗ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿੱਚ ਖੋਜ ਅਫ਼ਸਰ ਦੇ ਤੌਰ ’ਤੇ ਸੇਵਾਵਾਂ ਨਿਭਾਅ ਰਹੇ ਡਾ. ਜਸਵੰਤ ਰਾਏ ਨੂੰ ਉਨ੍ਹਾਂ ਦੀਆਂ ਵੱਡ-ਮੁਲੀਆਂ ਲਿਖਤਾਂ ਰਾਹੀਂ ਸਮਾਜ ਵਿੱਚ ਲਿਆਂਦੀ ਜਾਗ੍ਰਤੀ ਦੇ ਫਲਸਰੂਪ ‘ਸੰਵਿਧਾਨ ਸਨਮਾਨ-2022’ ਦੇ ਕੇ ਸਨਮਾਨਿਤ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿੱਚੋਂ ਭਾਰਤੀ ਸੰਵਿਧਾਨ ਦੇ ਸਨਮਾਨ ਵਿੱਚ ਕਾਰਜਸ਼ੀਲ ਅਧਿਕਾਰੀਆਂ-ਕਰਮਚਾਰੀਆਂ, ਸਮਾਜ ਸੇਵੀਆਂ, ਅਧਿਆਪਕਾਂ, ਬੁਧੀਜੀਵੀਆਂ ਅਤੇ ਲੇਖਕਾਂ  ਨੂੰ ਵੀ ਸੰਵਿਧਾਨ ਸਨਮਾਨ-2022 ਦੇ ਕੇ ਸਨਮਾਨਿਤ ਕੀਤਾ।ਇਸ ਸਮੇਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਵਿਜੇ ਸਾਂਪਲਾ, ਸ਼੍ਰੀ ਏ ਨਰਾਇਣ ਸਵਾਮੀ ਕੇਂਦਰੀ ਸਮਾਜਿਕ ਨਿਆਂ ਮੰਤਰੀ, ਡਾ. ਬਨਵਾਰੀ ਲਾਲ ਕੈਬਨਿਟ ਮੰਤਰੀ ਹਰਿਆਣਾ ਵੀ ਹਾਜ਼ਰ ਸਨ।ਡਾ. ਜਸਵੰਤ ਰਾਏ ਨੂੰ ਸਨਮਾਨਿਤ ਹੋਣ ’ਤੇ ਬਲਵਿੰਦਰ ਕੁਮਾਰ ਸਾਬਕਾ ਸਰਪੰਚ, ਗਗਨਦੀਪ ਸਿੰਘ ਅਤੇ ਦਫ਼ਤਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਦੇ ਸਟਾਫ ਨੇ ਵਧਾਈ ਦਿੱਤੀ।

Leave a Reply

Your email address will not be published. Required fields are marked *