ਫਗਵਾੜਾ 10 ਜੂਨ (ਸ਼ਿਵ ਕੋੜਾ) ਜ਼ਿਲ੍ਹਾ ਪਲੇਸਮੈਂਟ ਅਫਸਰ ਡਾ: ਵਰੁਣ ਜੋਸ਼ੀ ਨੇ ਸਥਾਨਕ ਬਸੰਤ ਨਗਰ ਵਿਖੇ ਸਰਵ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਬਣਾਏ ਜਾ ਰਹੇ ਸਰਵ ਸੇਵਾ ਸਦਨ ਦੀ ਉਸਾਰੀ ਅਧੀਨ ਇਮਾਰਤ ਦਾ ਨਿਰੀਖਣ ਕੀਤਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਜਲਦੀ ਹੀ ਇਮਾਰਤ ਦਾ ਲੈਂਟਰ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਡਾ: ਜੋਸ਼ੀ ਸਭਾ ਵੱਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿਖੇ ਪਹੁੰਚੇ ਅਤੇ ਸਭਾ ਦੇ ਸਮੂਹ ਮੈਂਬਰਾਂ ਨੂੰ ਐਨ. ਮਿਆਜ਼ੋ ਵਰਲਡ ਵਾਈਡ ਕੰਪਨੀ ਦੇ ਸਹਿਯੋਗ ਨਾਲ ਸਵੈ-ਰੁਜ਼ਗਾਰ ਸੇਵਾ ਸ਼ੁਰੂ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕੇਂਦਰ ਵਿੱਚ ਸਿਖਲਾਈ ਪ੍ਰਾਪਤ ਕਰ ਰਹੀਆਂ ਮਹਿਲਾਵਾਂ ਨੂੰ ਸਰਕਾਰ ਦੀਆਂ ਸਵੈ-ਰੁਜ਼ਗਾਰ ਸਬੰਧੀ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਇਹ ਵੀ ਭਰੋਸਾ ਦਿੱਤਾ ਕਿ ਸਭਾ ਨੂੰ ਸਿਖਲਾਈ ਭਾਗੀਦਾਰ ਬਣਾ ਕੇ ਸਿਖਲਾਈ ਕੋਰਸ ਪੂਰਾ ਕਰਨ ’ਤੇ ਸਰਕਾਰੀ ਸਰਟੀਫਿਕੇਟ ਨਾਲ ਨਵਾਜਿਆ ਜਾਵੇਗਾ, ਜਿਸ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਆਪਣੀ ਰੁਚੀ ਅਨੁਸਾਰ ਕਿਸੇ ਵੀ ਕਾਰੋਬਾਰ ਦੀ ਸਿਖਲਾਈ ਲੈ ਕੇ ਸਰਕਾਰ ਦੀਆਂ ਅਸਾਨ ਕਰਜ਼ਾ ਸਕੀਮਾਂ ਦਾ ਲਾਭ ਉਠਾ ਸਕਦੇ ਹਨ। ਅਜਿਹਾ ਕਰਕੇ ਉਹ ਖੁਦ ਮੁਲਾਜ਼ਮ ਬਣਨ ਦੀ ਬਜਾਏ ਮਾਲਿਕ ਵਜੋਂ ਹੋਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਯੋਗ ਹੋਣਗੇ। ਉਨ੍ਹਾਂ ਸਮੂਹ ਔਰਤਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਛੋਟੇ ਕਾਰੋਬਾਰ ਹੀ ਵੱਡੇ ਤੋਂ ਵੱਡੇ ਵਪਾਰ ਦੀ ਨੀਂਹ ਹੁੰਦੇ ਹਨ। ਸਭਾ ਦੀ ਤਰਫੋਂ ਡਾ: ਵਰੁਣ ਜੋਸ਼ੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਏ, ਨਰਿੰਦਰ ਸਿੰਘ ਸੈਣੀ, ਸਾਹਿਬਜੀਤ ਸਾਬੀ, ਮਨਦੀਪ ਬਾਸੀ, ਅਨੂਪ ਦੁੱਗਲ, ਰਾਕੇਸ਼ ਕੋਛੜ, ਰਾਜਕੁਮਾਰ ਰਾਜਾ ਅਤੇ ਸ਼ਰਨਜੀਤ ਬਾਸੀ, ਮੈਨੇਜਰ ਜਗਜੀਤ ਸੇਠ, ਮੈਡਮ ਪੂਜਾ ਸੈਣੀ, ਮੈਡਮ ਸੁਖਜੀਤ ਕੌਰ, ਮੈਡਮ ਤਨੂ, ਮੋਨਿਕਾ, ਪੂਜਾ ਮੇਹਮੀ, ਮਨਪ੍ਰੀਤ, ਪੂਨਮ, ਅਮਨਜੋਤ, ਸਿਮਰਨ, ਨਿਕਿਤਾ, ਦਾਮੀਨੀ, ਖੁਸ਼ਪ੍ਰੀਤ, ਈਸ਼ਾ, ਮਾਨਸੀ, ਨੀਲਮ, ਬਲਜਿੰਦਰ, ਜੋਵਨਪ੍ਰੀਤ, ਅੰਜਲੀ, ਨੀਲੂ, ਪਿ੍ਰੰਯਕਾ, ਪਰਮਜੀਤ, ਰੀਮਾ, ਪ੍ਰੀਤੀ, ਗੁਰਲੀਨ, ਮਨਜੀਤ, ਆਂਚਲ, ਪਿ੍ਰਆ, ਸੁਮਨ, ਅਮਨਪ੍ਰੀਤ ਆਦਿ ਹਾਜ਼ਰ ਸਨ।