ਫੋਟੋਗ੍ਰਾਫਰਜ਼ ਵੈਲਫੇਅਰ ਕਲੱਬ ਨੇ ਫਗਵਾੜਾ ’ਚ ਨਿਕੋਨ ਕੰਪਨੀ ਦੇ ਸਹਿਯੋਗ ਨਾਲ ਕਰਵਾਈ ਵਰਕਸ਼ਾਪ

Punjab

ਫਗਵਾੜਾ 10 ਜੂਨ (ਸ਼ਿਵ ਕੋੜਾ) ਫੋਟੋਗ੍ਰਾਫਰਜ਼ ਵੈਲਫੇਅਰ ਕਲੱਬ ਫਗਵਾੜਾ ਵੱਲੋਂ ਨਿਕੋਨ ਕੈਮਰਾ ਕੰਪਨੀ ਦੇ ਸਹਿਯੋਗ ਨਾਲ ਚਾਂਗੋ ਫੂਡ ਕੋਰਟ ਬਾਈਪਾਸ ਰੋਡ ਫਗਵਾੜਾ ਵਿਖੇ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਕਰਵਾਈ ਵਰਕਸ਼ਾਪ ਵਿੱਚ ਨਿਕੋਨ ਡੀਐਸਐਲਆਰ ਕੈਮਰਾ (ਜ਼ੈੱਡ-8) ਮਾਡਲ ਲਾਂਚ ਕੀਤਾ ਗਿਆ। ਇਸ ਦੌਰਾਨ ਸ੍ਰੀ ਰਾਜੇਸ਼ ਸ਼ਰਮਾ ਏ.ਐਸ.ਏ ਨਿਕੋਨ ਇੰਡੀਆ, ਮਾਨ ਵਰਿੰਦਰ ਸਿੰਘ (ਟੀ. ਓ. ਉੱਤਰੀ) ਅਤੇ ਹਰਸਿਮਰਨ ਪਾਲ ਸਿੰਘ ਆਰ.ਟੀ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੰਪਨੀ ਦੇ ਨੁਮਾਇੰਦਿਆਂ ਨੇ ਡੀਐਸਐਲਆਰ ਜ਼ੈੱਡ-8 ਮਾਡਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਕਲੱਬ ਦੇ ਸੰਸਥਾਪਕ ਮੋਹਨ ਨਾਰੰਗ ਨੇ ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਕਲੱਬ ਦੀ ਤਰਫੋਂ ਨਿਕੋਨ ਕੰਪਨੀ ਦੇ ਨੁਮਾਇੰਦਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਚੇਅਰਮੈਨ ਕੁਲਦੀਪ ਜਸਵਾਲ, ਸਕੱਤਰ ਜਸਵੀਰ ਕੁਮਾਰ ਬੌਬੀ, ਡਾਇਰੈਕਟਰ ਦੇਵਇੰਦਰ, ਅਨਿਲ ਕੁਮਾਰ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ, ਇੰਦਰ ਗਗਨ, ਅਮਰੀਕ ਸਿੰਘ, ਇੰਦਰ ਕੁਮਾਰ, ਦੀਪਕ ਕੁਮਾਰ, ਜਸਵੰਤ ਸਿੰਘ, ਰਾਕੇਸ਼ ਕੁਮਾਰ, ਹੈਪੀ ਭਾਣੋਕੀ, ਬਲਵਿੰਦਰ , ਵਿਜੇ ਕੁਮਾਰ, ਗਗਨਦੀਪ ਸਿੰਘ, ਕਮਲ ਕੁਮਾਰ, ਅਮਰਜੀਤ, ਸ਼ਾਮ ਲਾਲ, ਐੱਸ.ਪੀ. ਸਟੂਡੀਓ, ਕੇਛੀ ਹੀਰ, ਰਮਨ ਕੁਮਾਰ, ਤਰਸੇਮ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *