ਮਾਨ ਨੇ ਪੁਰਾਣਾ ਸਤਨਾਮਪੁਰਾ ਵਿਖੇ ਜੀ.ਆਈ. ਪਾਈਪ ਲਾਈਨ ਵਿਛਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ

Punjab

ਫਗਵਾੜਾ 3 ਮਈ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਪੁਰਾਣਾ ਸਤਨਾਮਪੁਰਾ ਖੇਤਰ ‘ਚ ਜੀ.ਆਈ. ਵਾਟਰ ਸਪਲਾਈ ਪਾਈਪ ਲਾਈਨ ਵਿਛਾਉਣ ਦੇ ਕੰਮ ਦਾ ਸ਼ੁੱਭ ਆਰੰਭ ਕਰਵਾਇਆ। ਉਹਨਾਂ ਫਗਵਾੜਾ ਦੇ ਹਰ ਵਾਰਡ ਦਾ ਸਮੁੱਚਾ ਵਿਕਾਸ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਦੱਸਿਆ ਕਿ ਫਗਵਾੜਾ ਵਿਧਾਨਸਭਾ ਹਲਕੇ ਦਾ ਪੇਂਡੂ ਤੇ ਸ਼ਹਿਰੀ ਵਿਕਾਸ ਕਰਵਾਉਣਾ ਉਹਨਾਂ ਦੀ ਮੁਢਲੀ ਪ੍ਰਾਥਮਿਕਤਾ ਹੈ। ਵਿਕਾਸ ਦੇ ਕੰਮਾਂ ਲਈ ਪੰਜਾਬ ਸਰਕਾਰ ਤੋਂ ਲੋੜੀਂਦੀ ਗਰਾਂਟ ਦਾ ਪ੍ਰਬੰਧ ਕਰਕੇ ਹਰ ਵਾਰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਹਰ ਸ਼ਹਿਰ ਅਤੇ ਪਿੰਡ ਦੇ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਵਾਰਡ ਪ੍ਰਧਾਨ ਪਿ੍ਰਤਪਾਲ ਕੌਰ ਤੁਲੀ ਨੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਜੋਗਿੰਦਰ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਕਰਵਾਏ ਜਾ ਰਹੇ ਸਮੁੱਚੇ ਵਿਕਾਸ ਤੋਂ ਲੋਕ ਬਹੁਤ ਖੁਸ਼ ਹਨ। ਜਦੋਂ ਵੀ ਫਗਵਾੜਾ ਕਾਰਪੋਰੇਸ਼ਨ ਚੋਣਾਂ ਹੋਣਗੀਆਂ ਤਾਂ ਆਪ ਪਾਰਟੀ ਨੂੰ ਸ਼ਾਨਦਾਰ ਜਿੱਤ ਦੁਆਈ ਜਾਵੇਗੀ। ਇਸ ਮੌਕੇ ਦਲਜੀਤ ਸਿੰਘ ਰਾਜੂ, ਹਰਮੇਸ਼ ਪਾਠਕ, ਚਰਨਜੀਤ ਟੌਨੀ, ਰਾਜਾ ਕੌਲਸਰ, ਗੁਰਦੀਪ ਸਿੰਘ ਤੁਲੀ, ਪਰਮਜੀਤ ਧਰਮਕੋਟ, ਲਾਡੀ ਸੰਗਤਪੁਰ, ਦਵਿੰਦਰ ਪਾਲ ਜੇ.ਈ., ਪਿ੍ਰੰਸ, ਰਵਿੰਦਰ ਸਿੰਘ ਕਲਸੀ ਐਸ.ਡੀ.ਓ., ਸੁਮਿਤ ਖੰਨਾ, ਮਨਜੀਤ ਹਦੀਆਬਾਦ, ਲਵਲੀ ਭਗਤਪੁਰਾ ਆਦਿ ਹਾਜਰ ਸਨ।

Leave a Reply

Your email address will not be published. Required fields are marked *