ਪੁਲਿਸ ਕਾਂਸਟੇਬਲਰੀ ਪੁਲਿਸ ਵਿਭਾਗ ਦੀ ਰੀੜ੍ਹ ਦੀ ਹੱਡੀ – ਆਈ.ਜੀ. ਗੁਰਸ਼ਰਨ ਸਿੰਘ ਸੰਧੂ

Punjab

ਬੇਸਿਕ ਰਿਕਰੂਟਸ ਕੋਰਸ ਬੈਚ ਨੰਬਰ 265 (ਜ਼ਿਲ੍ਹਾ ਕੇਡਰ) ਦੀ ਪਾਸਿੰਗ ਆਊਟ ਪ੍ਰੇਡ ਪੀ.ਆਰ.ਟੀ.ਸੀ ਜਹਾਨਖੇਲਾਂ ਵਿਖੇ ਚਮਨ ਸਟੇਡੀਅਮ ਵਿੱਚ ਅੱਜ ਕਰਵਾਈ ਗਈ ਜਿਸ ਵਿੱਚ ਕੁੱਲ 172 ਰਿਕਰੂਟਸ ਸਿਖਿਆਰਥੀ, ਜਿਸ ਵਿੱਚ 149 ਰਿਕਰੂਟਸ ਸਿਪਾਹੀ ਅਤੇ 23  ਮਹਿਲਾ ਰਿਕਰੂਟਸ ਸਿਪਾਹੀ ਸ਼ਾਮਿਲ ਸਨ, ਨੂੰ ਪਾਸ ਆਊਟ ਕੀਤਾ ਗਿਆ। ਇੰਸਪੈਕਟਰ ਜਨਰਲ ਪੁਲਿਸ, ਕ੍ਰਾਈਮ ਪੰਜਾਬ, ਚੰਡੀਗੜ੍ਹ ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ,ਨੇ ਬਤੌਰ ਮੁੱਖ ਮਹਿਮਾਨ ਪ੍ਰੇਡ ਦਾ ਨਿਰੀਖਣ ਕੀਤਾ ਅਤੇ ਇੱਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ  ਸਲਾਮੀ ਲਈ।

                ਮੁੱਖ ਮਹਿਮਾਨ ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ ਨੇ ਪਾਸ ਆਊਟ ਹੋ ਕੇ ਜਾ ਰਹੇ ਸਿਖਿਆਰਥੀਆਂ ਨੂੰ ਲੋਕ ਸੇਵਾ ਦੇ ਸੰਕਲਪ ਹਿੱਤ ਸੁਚੇਤ ਕਰਾਇਆ ਅਤੇ ਆਖਿਆ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਪੁਲਿਸ ਸਮਾਜ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਾਂਸਟੇਬਲਰੀ ਪੁਲਿਸ ਵਿਭਾਗ ਦੀ ਰੀੜ੍ਹ ਦੀ ਹੱਡੀ ਹੈ। ਪੁਲਿਸ ਕਰਮੀ ਲਈ ਦੇਸ਼ ਅਤੇ ਸਮਾਜ ਆਪਣੇ ਨਿੱਜ ਅਤੇ ਪਰਿਵਾਰ ਤੋਂ  ਪਹਿਲਾਂ ਆਉਂਦੇ ਹਨ। ਪਾਸ ਆਊਟ ਹੋ ਰਹੇ ਸਮੂਹ ਸਿਖਿਆਰਥੀਆਂ ਨੂੰ ਹਰ ਤਰ੍ਹਾਂ ਦੀ ਚੁਣੌਤੀ ਅਤੇ ਆਮ ਜੁਰਮ ਆਦਿ ਦਾ ਸਾਹਮਣਾ ਕਰਨ ਲਈ ਪ੍ਰੇਰਣਾ ਦਿੱਤੀ ਅਤੇ ਅੱਜ ਚੁੱਕੀ ਗਈ ਸਹੁੰ ਵਿਚਲੇ ਆਦਰਸ਼ਾਂ ਨੂੰ ਆਪਣੀ ਆਉਣ ਵਾਲੀ ਪੇਸ਼ਾਵਾਰਨਾ ਜ਼ਿੰਦਗੀ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਨੇ ਦੱਸਿਆ ਕਿ ਜੇਕਰ ਜਾਂਬਾਜ਼ ਅਤੇ ਸੁਲਝੇ ਹੋਏ ਪੁਲਿਸ ਕਰਮੀ ਨਾ ਹੋਣ ਤਾਂ ਸਮਾਜ ਵਿੱਚ ਮਾੜੇ ਅਨਸਰ ਅਪਰਾਧ ਅਤੇ ਹਿੰਸਾ ਫ਼ੈਲਾ ਕੇ ਵੱਡੇ ਪੱਧਰ ’ਤੇ ਨੁਕਸਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕਰਮੀ ਨੂੰ ਦੇਸ਼ ਸੇਵਾ ਦੇ ਜਜ਼ਬੇ ਦੀ ਪ੍ਰੇਰਨਾ ਵੀ ਪੁਲਿਸ ਟ੍ਰੇਨਿੰਗ ਸੈਂਟਰ ਤੋਂ ਹੀ ਮਿਲਦੀ ਹੈ। 

                ਮੁੱਖ ਮਹਿਮਾਨ ਨੇ ਟਰੇਨੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਈ ਕਿ ਪੀ.ਆਰ.ਟੀ.ਸੀ, ਜਹਾਨਖੇਲ੍ਹਾਂ ਤੋਂ ਮਿਆਰੀ ਟ੍ਰੇਨਿੰਗ ਪ੍ਰਾਪਤ ਕਰਕੇ ਇਹ ਟਰੇਨੀਜ਼ ਫ਼ੀਲਡ ਵਿੱਚ ਪੂਰੀ ਮਿਹਨਤ ਨਾਲ ਡਿਊਟੀ ਕਰਨਗੇ। ਮੁੱਖ ਮਹਿਮਾਨ ਵੱਲੋਂ ਪ੍ਰੇਡ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਕੇਂਦਰ ਦੇ ਕਮਾਂਡੈਂਟ, ਅਧਿਕਾਰੀਆਂ ਅਤੇ ਸਮੂਹ ਸਟਾਫ਼ ਦੀ ਬਹੁਤ ਸ਼ਲਾਘਾ ਕੀਤੀ। ਸਿਖਿਆਰਥੀਆਂ ਵੱਲੋਂ ਇਸ ਅਵਸਰ ’ਤੇ ਵੱਖ-ਵੱਖ ਪੇਸ਼ੇਵਾਰਾਨਾ ਅਤੇ ਸਭਿਆਚਾਰਕ ਗਤੀਵਿਧੀਆਂ, ਸਮੂਹਿਕ ਸਰੀਰਿਕ ਕਸਰਤਾਂ, ਬਿਨਾਂ ਹਥਿਆਰਾਂ ਦੇ ਲੜਾਈ, ਮਲ਼ਖਮ, ਵੈਪਨ ਹੈਂਡਲਿੰਗ, ਮਲਵਈ ਗਿੱਧਾ, ਭੰਗੜਾ ਆਦਿ ਸ਼ਾਮਿਲ ਸਨ, ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੁਰਸਕਾਰ ਵਿਜੇਤਾਵਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਧੀਆ ਕਾਰਗੁਜ਼ਾਰੀ ਲਈ ਕੇਂਦਰ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪੁਰਸਕਾਰ ਵਿਜੇਤਾਵਾਂ ਨੂੰ ਮੁੱਖ ਮਹਿਮਾਨ ਜੀ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਜੀ ਵਲੋਂ ਕੈਂਪ ਅੰਦਰ ਪਾਰਕ ਵਿੱਚ ਤ੍ਰਿਵੇਣੀ ਵੀ ਲਗਾਈ ਗਈ।

                ਇਸ ਮੌਕੇ ਪੇਸ਼ ਕਾਰਗੁਗ਼ਾਰੀ ਰਿਪੋਰਟ ਵਿੱਚ ਪੀ.ਆਰ.ਟੀ.ਸੀ, ਜਹਾਨਖੇਲ੍ਹਾਂ ਦੇ ਕਮਾਂਡੈਂਟ  ਹਰਪ੍ਰੀਤ ਸਿੰਘ ਮੰਡੇਰ, ਪੀ.ਪੀ.ਐਸ. ਨੇ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦਿੱਤੀ ਪੇਸ਼ਾਵਰਾਨਾ ਸਿਖਲਾਈ ਜਿਵੇਂ ਕਿ ਸੰਕਟਮਈ ਹਾਲਤਾਂ ਵਿੱਚ ਪੁਲਿਸ ਕਰਮਚਾਰੀਆਂ ਦੀ ਭੂਮਿਕਾ, ਅਮਨ ਸ਼ਾਤੀ ਕਾਇਮ ਰੱਖਣਾ, ਅਪਰਾਧ ’ਤੇ ਕਾਬੂ ਪਾਉਣਾ, ਸੰਵੇਦਨਸ਼ੀਲ ਡਿਊਟੀਆਂ, ਕੰਪਿਊਟਰ,ਸੀ.ਸੀ.ਟੀ.ਵੀ, ਅਕਸੈਸ ਕੰਟਰੋਲ ਆਦਿ ਦੀ ਭੂਮਿਕਾ ਅਤੇ ਡਿਜ਼ਾਸਟਰ ਮੈਨੇਜਮੈਂਟ ਐਂਟੀ ਸਾਬੋਤਾਜ ਚੈਕਿੰਗ, ਫਸਟ ਏਡ ਤੋਂ ਇਲਾਵਾ ਇਲੈਕਟ੍ਰੋਨਿਕ ਉਪਕਰਣਾਂ ਦਾ ਇਸਤੇਮਾਲ ਆਦਿ ਦੇ ਹੁਨਰਾਂ ਦਾ ਵੇਰਵਾ ਦਿੱਤਾ। ਅੱਜਕੱਲ੍ਹ ਦੇ ਮੌਜੂਦਾ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਗੈਂਗਸਟਰਾਂ ਦੀਆਂ ਅਪਰਾਧਿਕ ਗਤੀਵਿਧੀਆਂ ਅਤੇ ਡਰੱਗ ਸਮੱਗਲਿੰਗ ਨੂੰ ਰੋਕਣ ਲਈ ਪੁਲਿਸ ਸਾਹਮਣੇ ਜੋ ਬਹੁਤ ਵੱਡੀ ਚੁਣੌਤੀ ਹੈ, ਦਾ ਬਹਾਦਾਰੀ ਨਾਲ ਟਾਕਰਾ ਕਰਨ ਸਬੰਧੀ ਵੀ ਸਿਖ਼ਲਾਈ ਦਿੱਤੀ ਗਈ ਹੈ। ਸੁਰੱਖਿਆ ਨਾਲ ਜੁੜੀਆਂ ਹੋਈਆਂ ਮਹੱਤਵਪੂਰਨ ਵਿਹਾਰਿਕ ਕਾਰਜ ਪ੍ਰਣਾਲੀਆਂ ਅਤੇ ਉਨ੍ਹਾਂ ਦਾ ਸਹੀ ਤਰੀਕੇ ਨਾਲ ਉਪਯੋਗ ਕਰਨਾ ਵੀ ਇਨ੍ਹਾਂ ਟਰੇਨੀਜ਼ ਨੂੰ ਸਿਖਾਇਆ ਗਿਆ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਟਰੇਨੀਜ਼ ਫੀਲਡ ਵਿੱਚ ਜਾ ਕੇ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਦ੍ਰਿੜਤਾ ਅਤੇ ਕਾਮਯਾਬੀ ਨਾਲ ਨਿਭਾਉਣਗੇ। ਕਮਾਂਡੈਂਟ ਨੇ ਵਿਸ਼ੇਸ਼ ਤੌਰ ’ਤੇ ਇਸ ਕੇਂਦਰ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਕਿ ਇਨ੍ਹਾਂ ਦੀ ਅਣਥੱਕ ਮਿਹਨਤ ਅਤੇ ਲਗਨ ਦੇ ਸਿੱਟੇ ਵਜੋਂ ਅੱਜ ਇਹ ਬੈਚ ਪਾਸ ਹੋ ਕੇ ਸਫ਼ਲਤਾਪੂਰਵਕ ਜਾ ਰਿਹਾ ਹੈ।          

                                                ਇਸ ਮੌਕੇ ਸਰਤਾਜ ਸਿੰਘ ਚਾਹਲ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਹੁਸਿ਼ਆਰਪੁਰ, ਪਰਦੀਪ ਸਿੰਘ, ਸਹਾਇਕ ਕਮਾਂਡੈਟ, ਬੀ.ਐਸ.ਐਫ, ਖੜਕਾਂ ਕੈਂਪ,ਜਸਬੀਰ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਇੰਨ-ਸਰਵਿਸ ਟ੍ਰੇਨਿੰਗ ਸੈਂਟਰ, ਕਪੂਰਥਲਾ, ਡਾ. ਅਸ਼ੀਸ਼ ਮਹੇਜ਼, ਮੈਡੀਕਲ ਅਫਸਰ, ਪੁਲਿਸ ਲਾਈਨ, ਹੁਸਿਆਰਪੁਰ ਅਤੇ ਗੁਰਜੀਤਪਾਲ ਸਿੰਘ, ਡੀ.ਐਸ.ਪੀ, ਹਰਜੀਤ ਸਿੰਘ, ਡੀ.ਐਸ.ਪੀ, ਕੁਲਦੀਪ ਸਿੰਘ, ਡੀ.ਐਸ.ਪੀ, ਮਲਕੀਅਤ ਸਿੰਘ, ਡੀ.ਐਸ.ਪੀ, ਡਾ. ਸੌਰਭ, ਦਿਨੇਸ਼ ਕਾਠੀਆ, ਏ.ਡੀ.ਏ, ਅਮਿਤ ਧਵਨ, ਏ.ਡੀ.ਏ.ਆਦਿ ਵੀ ਹਾਜ਼ਰ ਸਨ।                    

 

Leave a Reply

Your email address will not be published. Required fields are marked *