ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਗੁਰਦੇਵ ਸਿੰਘ ਨੇ ਪਿੰਡ ਲਾਚੋਵਾਲ ਵਿਖੇ ਆਤਮਾ ਸਕੀਮ ਅਧੀਨ ਗੰਨੇ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਟ੍ਰੇਨਿੰਗ ਕੈਂਪ ਵਿਚ ਰਮਨ ਸ਼ਰਮਾ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਵਲੋਂ ਕੈਂਪ ਵਿਚ ਆਏ ਹੋਏ ਕਿਸਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਆਤਮਾ ਸਕੀਮ ਅਧੀਨ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਬਲਾਕ ਹੁਸ਼ਿਆਰਪੁਰ—1 ਵਿਚ ਤਾਇਨਾਤ ਖੇਤੀਬਾੜੀ ਵਿਕਾਸ ਅਫਸਰ ਸਿਮਰਨ ਵਲੋਂ ਖੇਤੀਬਾੜੀ ਵਿਭਾਗ ਵਿਚ ਚੱਲ ਰਹੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਵਿਚ ਕਿਸਾਨਾਂ ਨੂੰ ਜਲਦ ਤੋ ਜਲਦ ਈ -ਕੇ.ਵਾਈ.ਸੀ. ਕਰਵਾਉਣ ਸਬੰਧੀ ਜਾਣੂ ਕਰਵਾਇਆ ਤਾਂ ਜੋ ਸਨਮਾਨ ਨਿੱਧੀ ਦੀ ਰਾਸ਼ੀ ਕਿਸਾਨਾਂ ਦੇ ਬੈਂਕ ਖਾਤੇ ਵਿਚ ਨਿਰਵਿਘਨ ਪਾਈ ਜਾ ਸਕੇ। ਗਗਨਦੀਪ ਕੋਰ ਖੇਤੀਬਾੜੀ ਵਿਕਾਸ ਅਫਸਰ ਵਲੋਂ ਖੇਤੀਬਾੜੀ ਵਿਭਾਗ ਦੀ ਸੀ.ਆਰ.ਐਮ ਸਕੀਮ ਅਧੀਨ ਖੇਤੀਬਾੜੀ ਮਸੀਨਰੀ ’ਤੇ ਦਿਤੀ ਜਾ ਰਹੀਆਂ ਸਬਸਿਡੀਆਂ ਅਤੇ ਗੰਨੇ ਦੀ ਕਿਸਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿਤੀ।ਇਸ ਕੈਂਪ ਵਿਚ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ ਪੰਜਾਬ ਸਟੇਟ ਕੋਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ, ਪੰਜਾਬ ਵਿਭਾਗ ਤੋਂ ਵਿਸ਼ੇਸ ਤੌਰ ’ਤੇ ਆਏ ਸਾਇੰਸਦਾਨ ਡਾ. ਅਖਿਲ ਸ਼ਰਮਾ, ਪ੍ਰੋਜੈਕਟ ਸਾਇੰਸਦਾਨ ਵਲੋਂ ਗਰਾਸ ਰੂਟ ਇਨੋਵੇਟਰਜ਼ ਆਫ਼ ਪੰਜਾਬ (ਜੀ.ਆਰ.ਆਈ.ਪੀ.) ਸਕੀਮ ਬਾਰੇ ਜਾਣਕਾਰੀ ਮੁਹਈਆ ਕਰਵਾਉਂਦੇ ਹੋਏ ਦੱਸਿਆ ਕਿ ਪੰਜਾਬ ਦੇ ਗਰਾਸਰੂਟ ਇਨੋਵੇਟਰਾਂ ਨੂੰ ਮਜ਼ਬੂਤ ਬਣਾਉਣ ਲਈ ਇਕ ਪਹਿਲ ਕੀਤੀ ਗਈ ਹੈ, ਜਿਸ ਤਹਿਤ ਨਵੇਕਲੇ ਉਤਪਾਦਾਂ ਅਤੇ ਪ੍ਰਕਿਰਿਆਵਾਂ ਨਾਲ ਸਬੰਧਤ ਰੋਜ਼ਾਨਾ ਦੀਆਂ ਸਮਸਿਆਵਾਂ ਦੇ ਹੱਲ ਪ੍ਰਧਾਨ ਕਰਨ ਵਾਲੇ ਕਿਸਾਨ, ਕਾਰੀਗਰ, ਵਿਦਿਆਰਥੀ, ਸਵੈ ਰੋਜ਼ਗਾਰ ਵਿਅਕਤੀ ਅਤੇ ਪੇਂਡੂ ਅਤੇ ਸਹਿਰੀ ਖੇਤਰਾਂ ਦੇ ਵਿਅਕਤੀਆਂ ਤੋਂ ਸੱਦਾ ਮੰਗਿਆ ਗਿਆ ਹੈ। ਜਿਸ ਅਧੀਨ ਬੋਧਿਕ ਸੰਪਦਾ ਦੀ ਸੁਰੱਖਿਆ ਰੱਖਦੇ ਹੋਏ ਚੁਣੇ ਹੋਏ ਇਨੋਵੇਟਰਾਂ ਨੂੰ 5000/— ਰੁਪਏ ਤੋਂ 50000/— ਰੁਪਏ ਤੱਕ ਦੇ ਇਨਾਮ ਦਿੱਤੇ ਜਾਣਗੇ, ਜਿਸ ਦੀ ਅਰਜੀ ਆਨ—ਲਾਈਨ www.pscst.punjab.gov.in ’ਤੇ ਮਿਤੀ 07—03—2023 ਤੱਕ ਕੀਤੀ ਜਾ ਸਕਦੀ ਹੈ।ਇਸ ਮੌਕੇ ਵਿਸ਼ੇਸ ਸੱਦੇ ’ਤੇ ਹਾਜ਼ਰ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁਦਰਤੀ ਖੇਤੀ ਕਰਨ ਵਾਲੇ ਅਗਾਂਹਵਧੂ ਕਿਸਾਨ ਸੇਵਾਮੁਕਤ ਪ੍ਰਿੰਸੀਪਲ ਤਰਸੇਮ ਸਿੰਘ ਵਲੋਂ ਭਾਗ ਲਿਆ ਗਿਆ, ਜਿਨ੍ਹਾਂ ਨੇ ਕਿਸਾਨਾਂ ਨੂੰ ਗੰਨੇ ਦੀ ਕਾਸ਼ਤ ਆਰਗੈਨਿਕ ਵਿਧੀ ਰਾਹੀਂ ਕਰਨ ਦੀ ਜਾਣਕਾਰੀ ਦਿਤੀ।ਇਸ ਮੋਕੇ ਦਿਨੇਸ ਕੁਮਾਰ, ਜ਼ੋਰਾਵਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਸਹਾਇਕ ਟੈਕਨਾਲੋਜੀ ਮੈਨੇਜਰ (ਆਤਮਾ) ਵਲੋਂ ਭਾਗ ਲਿਆ ਗਿਆ।