ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਵਿਖੇ ਘਰ—ਘਰ ਰੋਜਗਾਰ ਮੁਹਿੰਮ ਤਹਿਤ ਇਸ ਦਫਤਰ ਵਿਖੇ ਇੱਕ ਛੱਤ ਥੱਲੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਜਿਵੇਂ ਕਿ ਪੜ੍ਹੇ ਲਿਖੇ ਬੇਰੋਜਗਾਰ ਪ੍ਰਾਰਥੀਆਂ ਨੂੰ ਪ੍ਰਾਈਵੇਟ ਕੰਪਨੀਆਂ ਵਿਚ ਰੋਜਗਾਰ ਮਹੁੱਈਆ ਕਰਵਾਉਣਾ, ਅਪਣਾ ਕੰਮ—ਕਾਜ ਕਰਨ ਲਈ ਸਵੈ—ਰੋਜਗਾਰ ਲੋਨ ਮਹੁੱਈਆ ਕਰਵਾਉਣਾ, ਪ੍ਰਾਰਥੀਆਂ ਦੀ ਆਨਲਾਈਲ ਅਤੇ ਅਫਲਾਈਨ ਰਜਿਸਟੇ੍ਰਸ਼ਨ ਕਰਨ ਸਬੰਧੀ, ਸਕਿੱਲ ਕੋਰਸਾਂ ਸਬੰਧੀ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਕੋਚਿੰਗ ਕਲਾਸਾਂ ਲਗਾਈਆਂ ਜਾਂਦੀਆਂ ਹਨ।
ਇਸ ਮੁਹਿਮ ਤਹਿਤ ਰੋਜ਼ਗਾਰ ਅਫਸਰ ਰਮਨ ਦੁਆਰਾ ਦੱਸਿਆ ਗਿਆ ਕਿ ਪੰਜਾਬ ਪੁਲਿਸ ਕਾਂਸਟੇਬਲ, ਬੈਂਕਿਗ ਅਤੇ ਬੀ.ਡੀ.ਓ. ਦੀ ਤਿਆਰੀ ਕਰਨ ਲਈ ਲਗਾਤਾਰ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਚਾਹਵਾਨ ਪ੍ਰਾਰਥੀ ਅਪਣਾ ਨਾਮ ਰਜਿਸਟਰ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਦੂਜੀ ਮੰਜਿਲ ਕਮਰਾ ਨੰ: 352 ਮਲਿਕਪੁਰ ਵਿਖੇ ਵਿਜ਼ਟ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਦੇ ਹੈਲਪਲਾਈਨ ਨੰ: 7657825214 ਤੇ ਸੋਮਵਾਰ ਅਤੇ ਸ਼ੁਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਤੱਕ ਸੰਪਰਕ ਕਰ ਸਕਦੇ ਹਨ।