ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਹੁਸਿ਼ਆਰਪੁਰ ਕੈਂਪਸ ’ ਦੇ ਮਾਸਟਰ ਡਿਗਰੀ ਦੇ ਤੀਜੇ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ

Punjab

ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਅੰਦਰ ਚੱਲ ਰਹੇ  ਸਰਕਾਰੀ ਕਾਲਜ ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ , ਹੁਸਿ਼ਆਰਪੁਰ ਕੈਂਪਸ’ ਜੋ ਕੇ ਵਿਭਾਗ ਵਲੋਂ ਹੋਰ ਕਈ ਜਿਲ੍ਹਿਆਂ ਵਿੱਚ ਚਲਾਏ ਜਾ ਰਹੇ ਕਈ ਹੋਰ ਸੈਨਿਕ ਇੰਸਟੀਚਿਊਟਸ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦਾ ਨੋਡਲ ਆਫਿਸ ਵੀ ਹੈ ਤੇ ਆਈ. ਕੇ . ਜੀ . ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ,  ਵਿਖੇ ਚੱਲ ਰਹੇ ਮਾਸਟਰ ਆਫ ਸਾਇੰਸ ਇੰਨ ਆਈ.ਟੀ. ਦੇ ਤੀਜੇ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ। ਕੈਂਪਸ ਡਾਇਰੈਕਟਰ—ਕਮ—ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮਾਂਡਰ ਬਲਜਿੰਦਰ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਮ.ਐਸ.ਸੀ (ਆਈ.ਟੀ.)  ਦੇ ਤੀਜੇ ਸਮੈਸਟਰ ਵਿੱਚ  ਆਂਚਲ ਰਾਣੀ ਨੇ 8.33 ਫੀਸਦੀ ਅੰਕ ਲੈ ਕੇ ਪਹਿਲਾ , ਸਾਕਸ਼ੀ ਸ਼ਰਮਾ  ਅਤੇ ਗਗਨਦੀਪ ਕੌਰ ਨੇ 8.17 ਫੀਸਦੀ ਅੰਕ ਲੈ ਕੇ ਦੂਜਾ ਅਤੇ ਤਾਨੀਆ  ਨੇ 8.00 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ । ਇਨ੍ਹਾ ਸ਼ਾਨਦਾਰ ਨਤੀਜਿਆਂ ਲਈ ਸੈਨਿਕ ਇੰਸਟੀਚਿਊਟ ਕੈਂਪਸ  ਡਾਇਰੈਕਟਰ — ਕਮ ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮਾਂਡਰ ਬਲਜਿੰਦਰ ਵਿਰਕ ਨੇ  ਪ੍ਰਿੰਸੀਪਲ  ਡਾ : ਪਰਮਿੰਦਰ ਕੌਰ ਸੈਣੀ,  ਪ੍ਰੋ. ਰੀਤੂ ਤਿਵਾਰੀ,  ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਜਸਵੀਰ ਸਿੰਘ, ਪ੍ਰੋ. ਚਾਂਦਨੀ ਸ਼ਰਮਾ,  ਪ੍ਰੋ. ਸੰਦੀਪ ਕੌਰ , ਪ੍ਰੋ. ਸਿਮਰਨਜੋਤ ਸਿੰਘ ਅਤੇ ਪ੍ਰੋ. ਜਸਪ੍ਰੀਤ ਸਿੰਘ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਪ੍ਰਿੰਸੀਪਲ, ਡਾ : ਪਰਮਿੰਦਰ ਕੌਰ ਸੈਣੀ ਨੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਹੁਸ਼ਿਆਰਪੁਰ ਕੈਂਪਸ ਦੇ ਅਕੈਡਮਿਕ ਸਟਾਫ ਵੱਲੋ ਦਿਲ ਲਗਾ ਕੇ ਕਰਵਾਈ ਗਈ ਮਿਹਨਤ ਦੀ ਸ਼ਲਾਘਣਾ ਕਰਦਿਆ ਉਹਨਾ ਨੂੰ ਆਉਣ ਵਾਲੇ ਸਮੇ ਵਿੱਚ ਵੀ ਇਸੀ ਤਰ੍ਹਾ ਮਿਹਨਤ ਕਰ ਕੇ ਅੱਗੇ ਵਧਣ ਲਈ ਹੌਂਸਲਾ ਵਧਾਈ ਦਿੱਤੀ।

Leave a Reply

Your email address will not be published. Required fields are marked *