ਨਿਸਾਨ ਨੇ ਘਰੇਲੂ ਵਿਕਰੀ ਵਿੱਚ 218 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ

Punjab

ਹੁਸ਼ਿਆਰਪੁਰ : ਨਿਸਾਨ ਮੋਟਰ ਇੰਡੀਆ ਨੇ ਜੁਲਾਈ, 2026 ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਵਧੀਆ ਮਹੀਨਾਵਾਰ ਹੋਲਸੇਲ ਵਿਕਰੀ ਦਰਜ ਕੀਤੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਵਿਕਾਸ ਦੇ ਸਫ਼ਰ ਵਿੱਚ ਇੱਕ ਹੋਰ ਮਹੱਤਵਪੂਰਨ ਪੜਾਅ ਜੋੜਦਿਆਂ ਪੂਰੇ ਭਾਰਤ ਵਿੱਚ ਗਾਹਕਾਂ ਲਈ ਨਵੀਂ ਨਿਸਾਨ ਟੈਕਟੌਨ (Tecton) ਦੀ ਡਿਲਿਵਰੀ ਵੀ ਸ਼ੁਰੂ ਕਰ ਦਿੱਤੀ ਹੈ।

ਟੈਕਟੌਨ ਦੇ ਸ਼ਾਮਲ ਹੋਣ ਨਾਲ ਨਿਸਾਨ ਦਾ ਐੱਸ.ਯੂ.ਵੀ. ਪੋਰਟਫੋਲੀਓ ਹੋਰ ਮਜ਼ਬੂਤ ਹੋਇਆ ਹੈ। ਇਸ ਪੋਰਟਫੋਲੀਓ ਵਿੱਚ ਪਹਿਲਾਂ ਤੋਂ ਹੀ ਨਿਸਾਨ ਮੈਗਨਾਈਟ ਅਤੇ ਨਿਸਾਨ ਗ੍ਰੇਵਾਇਟ ਸ਼ਾਮਲ ਹਨ। ਪ੍ਰੋਡਕਟਸ ਦੀ ਵਿਆਪਕ ਰੇਂਜ ਅਤੇ ਗਾਹਕਾਂ ਨੂੰ ਬਿਹਤਰ ਤਜਰਬਾ ਦਿੰਦਿਆਂ ਕੰਪਨੀ ਭਾਰਤ ਵਿੱਚ ਆਪਣੀ ਮੌਜੂਦਗੀ ਲਗਾਤਾਰ ਵਧਾ ਰਹੀ ਹੈ।

ਜੁਲਾਈ, 2026 ਵਿੱਚ ਨਿਸਾਨ ਨੇ 4,518 ਯੂਨਿਟ ਘਰੇਲੂ ਹੋਲਸੇਲ, 4,821 ਯੂਨਿਟ ਨਿਰਯਾਤ ਹੋਲਸੇਲ ਅਤੇ 9,339 ਯੂਨਿਟ ਕੁੱਲ ਹੋਲਸੇਲ ਵਿਕਰੀ ਕੀਤੀ ਹੈ।

ਨਿਸਾਨ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੌਰਭ ਵਤਸ ਨੇ ਕਿਹਾ, “ਜੁਲਾਈ ਵਿੱਚ ਘਰੇਲੂ ਹੋਲਸੇਲ ਵਿਕਰੀ ਵਿੱਚ ਸਾਲਾਨਾ ਆਧਾਰ ‘ਤੇ 218 ਪ੍ਰਤੀਸ਼ਤ ਦਾ ਵਾਧਾ ਇਸ ਗੱਲ ਦਾ ਮਜ਼ਬੂਤ ਸੰਕੇਤ ਹੈ ਕਿ ਭਾਰਤ ਵਿੱਚ ਨਿਸਾਨ ਬ੍ਰਾਂਡ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਗਾਹਕ ਸਾਡੇ ਬ੍ਰਾਂਡ ‘ਤੇ ਭਰੋਸਾ ਜਤਾ ਰਹੇ ਹਨ।”

ਟੈਕਟੌਨ ਦੀ ਡਿਲਿਵਰੀ ਸ਼ੁਰੂ ਕਰਨ ਤੋਂ ਪਹਿਲਾਂ ਕੰਪਨੀ ਨੇ ਇਸ ਨੂੰ ਲੈ ਕੇ ਵਿਆਪਕ ਪ੍ਰੋਡਕਟ ਲਾਂਚ ਕੈਂਪੇਨ ਚਲਾਇਆ ਸੀ। ਇਸ ਵਿੱਚ ਟੈਕਟੌਨ ਦਾ ਗਲੋਬਲ ਵਰਲਡ ਪ੍ਰੀਮੀਅਰ ਅਤੇ ਸ਼ਾਨਦਾਰ ਐਕਸਪੀਰੀਅੰਸ ਡਰਾਈਵ ਸ਼ਾਮਲ ਸੀ, ਜਿਸ ਨੂੰ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਵਿੱਚ ਜਗ੍ਹਾ ਮਿਲੀ ਹੈ। ਇਸ ਕੈਂਪੇਨ ਤਹਿਤ 60 ਨਿਸਾਨ ਟੈਕਟੌਨ ਐੱਸ.ਯੂ.ਵੀ. ਦੇ ਕਾਫ਼ਲੇ ਨੇ ਚੰਡੀਗੜ੍ਹ ਤੋਂ ਲੇਹ ਤੱਕ ਯਾਤਰਾ ਕੀਤੀ ਅਤੇ ਜ਼ਾਂਸਕਰ ਖੇਤਰ ਵਿੱਚ 16,703 ਫੁੱਟ ਉੱਚੇ ਸ਼ਿੰਕੂ ਲਾ ਦੱਰੇ ਨੂੰ ਪਾਰ ਕਰਦੇ ਹੋਏ ਲੇਹ ਪਹੁੰਚਣ ਵਾਲੇ ਇੱਕੋ ਮਾਡਲ ਦੇ ਚਾਰ-ਪਹੀਆ ਵਾਹਨਾਂ ਦੇ ਸਭ ਤੋਂ ਵੱਡੇ ਕਾਫ਼ਲੇ ਵਜੋਂ ਰਿਕਾਰਡ ਬਣਾਇਆ।

Leave a Reply

Your email address will not be published. Required fields are marked *