ਜਿਵੈਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਫਰਵਰੀ ਮਹੀਨੇ ਤੋਂ ਦਸਵੀਂ, ਬਾਹਰਵੀਂ ਅਤੇ ਹੋਰ ਕਲਾਸਾਂ ਦੀਆਂ ਪ੍ਰੀਖਿਆਵਾਂ ਸੁਰੂ ਹੋ ਜਾਂਦੀਆਂ ਹਨ ਪਰ ਪਿਛਲੇ ਕੂਝ ਦਿਨ੍ਹਾਂ ਤੋਂ ਉਨ੍ਹਾਂ ਨੂੰ ਜਿਲ੍ਹਾ ਪਠਾਨਕੋਟ ਦੇ ਬਹੁਤ ਸਾਰੇ ਵਿਦਿਆਰਥੀਆਂ ਦੇ ਟੈਲੀਫੋਨ, ਮੇਲ ਆਦਿ ਆ ਰਹੀਆਂ ਹਨ ਕਿ ਉਨ੍ਹਾਂ ਦੀ ਗਲੀ , ਮਹੁੱਲੇ ਦੇ ਵਿੱਚ ਕੂਝ ਲੋਕ ਅਪਣੇ ਮਨੋਰੰਜਨ ਦੇ ਲਈ ਸਾਊਂਡ ਸਿਸਟਮ ਦੀ ਆਵਾਜ ਇੰਨੀ ਜਿਆਦਾ ਰੱਖਦੇ ਹਨ ਕਿ ਵਿਦਿਆਰਥੀਆਂ ਦੀ ਪੜਾਈ ਖਰਾਬ ਹੁੰਦੀ ਹੈ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ।
ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਨੇ ਕਿਹਾ ਕਿ ਹਰੇਕ ਘਰ ਅੰਦਰ ਕੋਈ ਦਾ ਕੋਈ ਬੱਚਾ ਜਰੂਰ ਹੈ ਜੋ ਪੜਾਈ ਕਰ ਰਿਹਾ ਹੈ, ਇਸ ਲਈ ਸਾਨੂੰ ਅਪਣੇ ਮਨੋਰੰਜਨ ਦੇ ਲਈ ਦੂਸਰਿਆਂ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਅਸੀਂ ਅਪਣੇ ਘਰ੍ਹਾਂ ਅੰਦਰ, ਵਿਆਹ , ਪਾਰਟੀਆਂ, ਧਾਰਮਿਕ ਸਥਾਨਾਂ ਆਦਿ ਜਿੱਥੇ ਵੀ ਲਾਊਡ ਸਪੀਕਰ ਦਾ ਪ੍ਰਯੋਗ ਕਰਦੇ ਹਾਂ ਉਸ ਦੇ ਸਾਊਂਡ ਨੂੰ ਕਟਰੋਲ ਵਿੱਚ ਰੱਖੀਏ ਅਤੇ ਇੰਨੀ ਹੀ ਆਵਾਜ ਹੋਵੇ ਜਿੰਨੀ ਅਸੀਂ ਸੁਣ ਸਕੀਏ ਤੇ ਦੂਸਰਿਆਂ ਨੂੰ ਪ੍ਰੇਸਾਨੀ ਨਾ ਹੋਵੇ।
ਉਨ੍ਹਾਂ ਕਿਹਾ ਕਿ ਵਿਆਰ ਪਾਰਟੀਆਂ, ਜਲਸੇ ਆਦਿ ਦੇ ਸਬੰਧ ਵਿੱਚ ਜਿਨ੍ਹਾਂ ਪ੍ਰਸਾਸਨ ਵੱਲੋਂ ਪਹਿਲਾ ਵੀ ਊੱਚੀ ਆਵਾਜ ਵਿੱਚ ਲਾਊਡ ਸਪੀਕਰ ਨਾ ਚਲਾਉਂਣ ਦੇ ਹੁਕਮ ਜਾਰੀ ਕੀਤੇ ਹੋਏ ਹਨ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਇੱਕ ਵਾਰ ਫਿਰ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਦੀ ਪੜਾਈ ਨੂੰ ਧਿਆਨ ਵਿੱਚ ਰੱਖਦਿਆਂ ਲਾਊਂਡ ਸਪੀਕਰਾਂ ਦੀ ਆਵਾਜ ਊੰਨੀ ਹੀ ਊੱਚੀ ਰੱਖੀ ਜਾਵੈ ਜਿੰਨੀ ਬਿਲਡਿੰਗ ਦੇ ਅੰਦਰ ਹੀ ਰਹਿ ਸਕੇ।