ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, ਮੁਹਾਲੀ ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਮੁਫਤ ਕਾਨੂੰਨੀ ਸਹਾਇਤਾ ਦਾ ਪ੍ਰਚਾਰ ਕਰਨ ਅਤੇ ਆਉਣ ਵਾਲੀ ਕੌਮੀ ਲੋਕ ਅਦਾਲਤ ਮਿਤੀ 13 ਮਈ 2023 ਦਾ ਪ੍ਰਚਾਰ ਕਰਨ ਲਈ ਦਿਲਬਾਗ ਸਿੰਘ ਜੋਹਲ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੈਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਟਰੇਵਲਰ ਵੈਨ ਰਾਹੀਂ ਨਾਲਸਾ ਦੀਆਂ ਸਕੀਮਾਂ ਨੂੰ ਵੱਖ—ਵੱਖ ਪਿੰਡ ਅਤੇ ਸ਼ਹਿਰੀ ਖੇਤਰਾਂ ਵਿੱਚ ਪ੍ਰਚਾਰ ਕਰਨ ਲਈ ਹਰੀ ਝੰਡੀ ਦਿੱਤੀ ਗਈ। ਇਸ ਮੌਕੇ ਜਤਿੰਦਰ ਪਾਲ ਸਿੰਘ ਖੁਰਮੀ ਵਧੀਕ ਸ਼ੈਸ਼ਨ ਜੱਜ, ਹੁਸ਼ਿਆਰਪੁਰ, ਪੁਨੀਤ ਮੌਹਨ ਸ਼ਰਮਾ ਵਧੀਕ ਸ਼ੈਸ਼ਨ ਜੱਜ, ਹੁਸ਼ਿਆਰਪੁਰ ਅਤੇ ਅਪਰਾਜਿਤਾ ਜੋਸ਼ੀ, ਚੀਫ ਜੁਡੀਸ਼ੀਅਲ ਮੈਜਿਸਟੇ੍ਰਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵੀ ਨਾਲ ਮੌਜੂਦ ਸਨ। ਇਹ ਟਰੇਵਲਰ ਵੈਨ ਮਿਤੀ 3 ਮਾਰਚ 2023 ਤੋਂ 16 ਮਾਰਚ 2023 ਤੱਕ ਨਾਲਸਾ ਦੀਆਂ ਵੱਖ—ਵੱਖ ਸਕੀਮਾਂ ਦੇ ਨਾਲ—ਨਾਲ ਮੁਫਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤ (ਜਨ—ਉਪਯੋਗੀ ਸੇਵਾਵਾਂ) ਮੇਡੀਏਸ਼ਨ ਅਤੇ ਕੰਨਸਲੀਏਸ਼ਨ ਸੈਂਟਰ ਦਾ ਪ੍ਰਚਾਰ ਕਰੇਗੀ ਤਾਂ ਜੋ ਵੱਧ—ਤੋਂ—ਵੱਧ ਲੋਕ ਇਨ੍ਹਾਂ ਸਕੀਮਾਂ ਪ੍ਰਤੀ ਜਾਗਰੂਕ ਹੋਣ।ਇਸ ਟਰੇਵਲਰ ਵੈਨ ਦਾ ਮੁੱਖ ਉਦੇਸ਼ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਬੰਧੀ, ਨਾਲਸਾ ਵਲੋਂ ਜਾਰੀ ਕੀਤੀਆ ਗਈਆ ਸਕੀਮਾਂ ਅਤੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗੂਰਕ ਕਰਨਾ ਹੈ। ਇਸ ਦੇ ਨਾਲ ਕੌਮੀ ਲੋਕ ਅਦਾਲਤਾਂ ਜੋ ਕਿ ਜ਼ਿਲ੍ਹਾ ਪੱਧਰ ਅਤੇ ਸਬ ਡਵੀਜ਼ਨ ਪੱਧਰ ’ਤੇ ਲਗਾਈਆ ਜਾਣੀਆ ਹਨ, ਦੇ ਪ੍ਰਚਾਰ ਕਰਨ ਲਈ ਵੱਖ-ਵੱਖ ਪਿੰਡਾ ਅਤੇ ਸ਼ਹਿਰਾਂ ਵਿੱਚ ਜਾਵੇਗੀ ਅਤੇ ਲੋਕਾਂ ਨੂੰ ਇਨ੍ਹਾਂ ਅਦਾਲਤਾਂ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੇ ਨਾਲ-ਨਾਲ ਪੈਨਲ ਐਡਵੋਕੇਟਸ, ਹੁਸ਼ਿਆਰਪੁਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਾ ਸਮੂਹ ਸਟਾਫ ਨੇ ਇਸ ਟਰੇਵਲਰ ਵੈਨ ਨੂੰ ਸ਼ੈਸ਼ਨ ਕੋਰਟ ਕੰਪਲੈਕਸ, ਹੁਸ਼ਿਆਰਪੁਰ ਤੋਂ ਰਵਾਨਾ ਕੀਤਾ।