ਪਠਾਨਕੋਟ: 24 ਅਕਤੂਬਰ 2023- ਸ. ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਿੱਚ ਪੂਰੇ ਪੰਜਾਬ ਅੰਦਰ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਸ ਦੇ ਅਧੀਨ ਅੱਜ ਪਿੰਡ ਜਸਵਾਲੀ ਵਿੱਚ 27 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ ਕਰੀਬ 1 ਕਰੋੜ 13 ਲੱਖ ਰੁਪਏ ਦੀਆਂ ਗ੍ਰਾਂਟਾਂ ਦੀ ਵੰਡ ਕੀਤੀ ਗਈ ਹੈ, ਇਸ ਤਰ੍ਹਾਂ ਬੀਤੇ ਦਿਨੀ ਵੀ 47 ਪਿੰਡਾਂ ਨੂੰ ਕਰੀਬ 1 ਕਰੋੜ 36 ਲੱਖ ਰੁਪਏ ਦੀ ਰਾਸੀ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਵੰਡੀਆਂ ਗਈਆਂ ਸਨ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਜਸਵਾਲੀ ਵਿਖੇ ਸਥਿਤ ਰੇਸਟ ਹਾਊਸ ਵਿਖੇ ਆਯੋਜਿਤ ਸਮਾਰੋਹ ਦੋਰਾਨ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਦੀਆਂ ਗ੍ਰਾਂਟਾਂ ਵੰਡਣ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ(ਵਿਕਾਸ), ਹਰਪ੍ਰ੍ਰੀਤ ਸਿੰਘ ਬੀ.ਡੀ.ਪੀ.ਓ., ਨੀਰੂ ਬਾਲਾ ਬੀ.ਡੀ.ਪੀ.ਓ., ਰਾਜਵਿੰਦਰ ਕੌਰ ਬੀ.ਡੀ.ਪੀ.ਓ., ਜਸਬੀਰ ਕੌਰ ਬੀ.ਡੀ.ਪੀ.ਓ., ਨਰੇਸ ਕੁਮਾਰ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਸੈਲ ਪਠਾਨਕੋਟ, ਕੁਲਦੀਪ ਸਿੰਘ ਬਲਾਕ ਪ੍ਰਧਾਨ, ਸੰਦੀਪ ਕੁਮਾਰ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਤੇ ਹੋਰ ਪਾਰਟੀ ਦੇ ਕਾਰਜਕਰਤਾ ਹਾਜਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਜਿਲ੍ਹਾ ਪਠਾਨਕੋਟ ਦੀਆਂ ਵੱਖ ਵੱਖ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ ਗ੍ਰਾਂਟਾਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਪੰਚਾਇਤਾਂ ਨੂੰ ਗ੍ਰਾਂਟਾਂ ਦੀ ਵੰਡ ਕੀਤੀ ਗਈ ਹੈ ਉਨ੍ਹਾਂ ਵਿੱਚ ਜਿਆਦਾਤਰ ਪਿੰਡ ਉਹ ਹਨ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਲੰਮੇ ਸਮੇਂ ਤੋਂ ਬਣੀ ਹੋਈ ਸੀ, ਇਸ ਤੋਂ ਇਲਾਵਾ ਕੂਝ ਪਿੰਡਾਂ ਅੰਦਰ ਸਮਸਾਨ ਘਾਟ ਦੀ ਚਾਰਦੀਵਾਰੀ, ਗਲੀਆਂ ਦੇ ਵਿਕਾਸ ਅਤੇ ਸੋਲਰ ਲਾਈਟਾਂ ਆਦਿ ਲਈ ਸਾਮਲ ਹਨ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੋਰਾਨ ਉਨ੍ਹਾਂ ਵੱਲੋਂ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਦੇ ਲਈ ਕਰੀਬ 3 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਰਹਿਨੁਮਾਈ ਹੇਠ ਗ੍ਰਾਮੀਣ ਖੇਤਰਾਂ ਅੰਦਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਰੋਹ ਵਿੱਚ ਵੱਖ ਵੱਖ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਪਿੰਡ ਤਰੇਹਟੀ ਬਾਸਾ (ਨਜਦੀਕ ਪੁਲਿਸ ਸਟੇੇਸਨ) ਨੂੰ 5 ਲੱਖ ਰੁਪਏ,ਤਰੇਹਟੀ ਬਾਸਾ (ਆਬਾਦੀ ਬਾਸਾ) ਨੂੰ 6 ਲੱਖ ਰੁਪਏ, ਭੱਬਰ ਪਿੰਡ ਨੂੰ 8 ਲੱਖ ਰੁਪਏ, ਪਿੰਡ ਨਲੋਹ ਨੂੰ 5 ਲੱਖ ਰੁਪਏ, ਪਿੰਡ ਬਹਿਦੋ ਚੱਕ ਨੂੰ 3 ਲੱਖ, ਦਲਪੱਤ ਛੰਨੀ ਨੂੰ 6 ਲੱਖ ਰੁਪਏ, ਤਾਰਾਗੜ੍ਹ ਨੂੰ 7 ਲੱਖ ਰੁਪਏ,ਪਿੰਡ ਕੋਟ ਭੱਟੀਆਂ ਨੂੰ 5 ਲੱਖ ਰੁਪਏ, ਪਿੰਡ ਡਡਵਾਲ ਨੂੰ 5 ਲੱਖ ਰੁਪਏ, ਸਾਹਪੁਰਕੰਡੀ ਨੂੰ 5 ਲੱਖ ਰੁਪਏ, ਪਿੰਡ ਅਵਾਂ ਨੂੰ 5 ਲੱਖ ਰੁਪਏ, ਪਿੰਡ ਕਠਿਆਲਪੁਰ ਨੂੰ 3 ਲੱਖ ਰੁਪਏ, ਬਕਨੋਰ ਪਿੰਡ ਨੂੰ 3 ਲੱਖ, ਹੈਬਤ ਪਿੰਡੀ ਪਿੰਡ ਨੂੰ 5 ਲੱਖ, ਨੰਗਲ ਕੋਠੇ ਪਿੰਡ ਨੂੰ 6 ਲੱਖ, ਸੇਖੂਪੁਰ ਮਜੀਰੀ ਪਿੰਡ ਨੂੰ 5 ਲੱਖ ਰੁਪਏ, ਪਿੰਡ ਫੰਗਤੋਲੀ ਨੂੰ 5 ਲੱਖ ਰੁਪਏ, ਪਿੰਡ ਸਹਾਰਨਪੁਰ(ਗਾਜੀ ਬੇਲੀ) 4 ਲੱਖ ਰੁਪਏ, ਪਿੰਡ ਲਾਹੜੀ ਮਹੰਤਾਂ ਨੂੰ 2 ਲੱਖ ਰੁਪਏ, ਸਮਸਾਨਘਾਨ ਦੀ ਚਾਰਦੀਵਾਰੀ ਦੇ ਲਈ ਪਿੰਡ ਅਨਿਆਲ ਨੂੰ 3 ਲੱਖ ਰੁਪਏ, ਪਿੰਡ ਬਮਿਆਲ ਨੂੰ 3 ਲੱਖ ਰੁਪਏ, ਪਿੰਡ ਜੈਦਪੁਰ ਨੂੰ 4 ਲੱਖ ਰੁਪਏ, ਗਲੀਆਂ ਦੀ ਉਸਾਰੀ ਦੇ ਲਈ ਪਿੰਡ ਆਦਿਆਲ ਨੂੰ 2 ਲੱਖ ਰੁਪਏ , ਪਿੰਡ ਕਾਂਸੀ ਬਾੜਵਾਂ ਨੂੰ 2.50 ਲੱਖ ਰੁਪਏ, ਪਿੰਡ ਪੰਜੋੜ ਨੂੰ 2 ਲੱਖ ਰੁਪਏ, ਸਾਹਪੁਰਕੰਡੀ ਪਿੰਡ ਨੂੰ 2 ਲੱਖ ਰੁਪਏ ਅਤੇ ਸੋਲਰ ਲਾਈਟਾਂ ਦੇ ਲਈ ਪਿੰਡ ਚੱਕ ਧਾਰੀਵਾਲ ਨੁੂੰ 2 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ। ਇਸ ਤਰ੍ਹਾਂ ਅੱਜ ਦੇ ਸਮਾਰੋਹ ਵਿੱਚ 27 ਪਿੰਡਾਂ ਨੂੰ ਕਰੀਬ 1 ਕਰੋੜ 13 ਲੱਖ ਰੁਪਏ ਦੀਆਂ ਗ੍ਰਾਂਟਾਂ ਵਿਕਾਸ ਕਾਰਜਾਂ ਦੇ ਲਈ ਵੰਡੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਨ੍ਹਾਂ ਕਿਸੇ ਭੇਦਭਾਵ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾ ਰਹੀ ਹੈ ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਵਿਕਾਸ ਕਾਰਜ ਹੋਣ ਵਾਲੇ ਹਨ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਪਿੰਡ ਨੂੰ ਵੀ ਗ੍ਰਾਂਟ ਦੀ ਲੋੜ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੈ ਲੋਕਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੋਕੇ ਤੇ ਉਨ੍ਹਾਂ ਵੱਲੋਂ ਜਿਲ੍ਹਾ ਪਠਾਨਕੋਟ ਅਤੇ ਪੰਜਾਬ ਭਰ ਦੇ ਲੋਕਾਂ ਨੂੰ ਦੁਸਿਹਰਾਂ ਪਰਵ ਤੇ ਬਹੁਤ ਬਹੁਤ ਸੁਭਕਾਮਨਾਵਾਂ ਵੀ ਦਿੱਤੀਆਂ।