ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਓਲਡ ਏਜ ਹੋਮ, ਚਿਲਡਰਨ ਹੋਮ ਅਤੇ ਜੁਵੇਨਾਈਲ ਹੋਮ, ਰਾਮ ਕਲੋਨੀ ਕੈਂਪ ਦਾ ਅਚਨਚੇਤ ਦੌਰਾ

Business Punjab

ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਂਵਾ ਅਥਾਰਟੀ ਹੁਸਿ਼ਆਰਪੁਰ ਵਲੋਂ ਦਿਲਬਾਗ ਸਿੰਘ ਜੌਹਲ, ਓਲਡ ਏਜ ਹੋਮ, ਚਿਲਡਰਨ ਹੋਮ ਅਤੇ ਜੁਵੇਨਾਈਲ ਹੋਮ ਰਾਮ ਕਲੋਨੀ ਕੈਂਪ, ਹੁਸਿ਼ਆਰਪੁਰ ਵਿਖੇ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਨਾਲ ਸੀ.ਜੇ.ਐਮ.—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਂਵਾ ਅਥਾਰਟੀ, ਹੁਸਿ਼ਆਰਪੁਰ ਅਪਰਾਜਿਤਾ ਜੋਸ਼ੀ ਵੀ ਸਨ। ਇਸ ਦੌਰੇ ਦੌਰਾਨ ਜੁਵੇਨਾਈਲ ਹੋਮ ਅਤੇ ਚਿਲਡਰਨ ਹੋਮ ਦੇ ਬੱਚਿਆਂ  ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਓਲਡ ਏਜ ਹੋਮ ਦੇ ਬਜੁਰਗਾਂ ਨਾਲ ਗੱਲਬਾਤ ਕੀਤੀ ਗਈ। ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਦੱਸਿਆ ਗਿਆ ਕਿ ਕਿਸ—ਕਿਸ ਨੂੰ  ਮੁਫਤ ਕਾਨੂੰਨੀ ਸਹਾਇਤਾ ਮਿਲ ਸਕਦੀ ਹੈ ਅਤੇ ਕਿੱਥੋਂ ਪ੍ਰਾਪਤ ਕਰ ਸਕਦੇ ਹੋ। ਜੁਵੇਨਾਈਲ ਹੋਮ ਦੇ ਬੱਚਿਆਂ  ਨੂੰ ਜੁਵੇਨਾਈਲ ਜਸਟਿਸ ਐਕਟ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ ਗਿਆ। ਇਸ ਮੌਕੇ ਓਲਡ ਏਜ ਹੋਮ, ਚਿਲਡਰਨ ਹੋਮ ਤੇ ਸੂਪਰਡੈਂਟ ਨਰੇਸ ਕੁਮਾਰ  ਅਤੇ ਜੁਵੇਨਾਈਲ ਹੋਮ ਦੇ ਸੂਪਰਡੈਂਟ ਪੁਨੀਤ ਕੁਮਾਰ, ਡਾਕਟਰ ਰੋਜੀ ਤੇ ਪਵਨ ਕੁਮਾਰ ਪੀ ਐਲ ਵੀ  ਹਾਜਰ ਸਨ।

Leave a Reply

Your email address will not be published. Required fields are marked *