ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਦੀ ਹੋਈ ਮੀਟਿੰਗ

Business Hoshiarpur Tech

ਹੁਸ਼ਿਆਰਪੁਰ, 24 ਨਵੰਬਰ (ਪੰਚਾਇਤ ਬਾਣੀ )- ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਦੀ ਤਿਮਾਹੀ ਮੀਟਿੰਗ ਸੰਦੀਪ ਹੰਸ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਦਲਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ਼੍ਰੀ ਵਿਉਮ ਭਾਰਦਵਾਜ ਸਹਾਇਕ ਕਮਿਸ਼ਨਰ (ਜ), ਡਾ. ਪ੍ਰੀਤ ਮੋਹਿੰਦਰ ਸਿੰਘ ਸਿਵਲ ਸਰਜਨ ਹੁਸ਼ਿਆਰਪੁਰ, ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ-ਕਮ-ਮੈਂਬਰ ਸਕੱਤਰ, ਸ. ਅਮਰਜੀਤ ਸਿੰਘ ਭੁੱਲਰ ਜਿਲ੍ਹਾ ਪ੍ਰੋਗਰਾਮ ਅਫ਼ਸਰ-ਕਮ-ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸੁਖਵਿੰਦਰ ਸਿੰਘ ਡੀ.ਐਸ.ਪੀ., ਡਾ. ਰਾਜ ਕੁਮਾਰ ਮਨੋਰੋਗ ਮਾਹਿਰ, ਡਾ. ਸਤਵੀਰ ਸਿੰਘ ਮਨੋਰੋਗ ਮਾਹਿਰ, ਨਿਸ਼ਾ ਰਾਣੀ ਮੈਨੇਜਰ, ਅਜੈ ਕੁਮਾਰ ਅਕਾਂਉਟੈਂਟ ਦੀ ਹਾਜ਼ਰੀ ਵਿੱਚ ਹੋਈ

            ਮੀਟਿੰਗ ਦੌਰਾਨ ਸੁਸਾਇਟੀ ਅਧੀਨ ਨਸ਼ਾ ਮੁਕਤੀ ਕੇਂਦਰਾਂ, ਸਰਕਾਰੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ ,ਅਤੇ ਸਾਰੇ ਓ.ਓ.ਏ.ਟੀ.ਕਲੀਨਿਕਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਇਨ੍ਹਾਂ ਕੇਂਦਰਾਂ ਦੇ ਰੱਖ-ਰਖਾਅ, ਮੁਲਾਜ਼ਮਾਂ ਦੀਆਂ ਸਮੱਸਿਆਵਾਂ ਅਤੇ ਮੁਲਾਜ਼ਮਾਂ ਦੀ ਨਵੀਂ ਭਰਤੀ ਆਦਿ ਸਮੇਤ ਕਈ ਫੈਸਲਿਆਂ ’ਤੇ ਵਿਚਾਰ-ਚਰਚਾ ਹੋਈ ਤੇ  ਸਹਿਮਤੀ ਦਿੱਤੀ ਗਈ। ਇਸ ਤੋਂ ਇਲਾਵਾ ਕੇਂਦਰ ਅਤੇ ਮੁਲਾਜ਼ਮਾਂ ਦੇ ਹਿੱਤ ਵਿਚ ਕਈ ਫੈਸਲੇ ਲਏ ਗਏ।

Leave a Reply

Your email address will not be published. Required fields are marked *